ਚਾਰ ਸਾਲ ਤਕ ਸਕੀ ਧੀ ਦੀ ਪੱਤ ਲੁੱਟਦਾ ਰਿਹਾ ਪਿਓ, ਕੁੜੀ ਨੇ ਇੰਝ ਸਾਹਮਣੇ ਲਿਆਂਦਾ ਦਿਲ ਕੰਬਾਊ ਸੱਚ
Saturday, Jul 25, 2020 - 08:51 PM (IST)

ਬਰਨਾਲਾ : ਬਰਨਾਲਾ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਪਿਓ ਆਪਣੀ ਹੀ ਨਾਬਾਲਿਗ ਧੀ ਨੂੰ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਕਲਯੁੱਗੀ ਪਿਓ ਦੇ ਸ਼ਰਮਨਾਕ ਕਰਨਾਮੇ ਤੋਂ ਅੱਕੀ ਧੀ ਨੇ ਥਾਣੇ ਜਾ ਕੇ ਮਾਮਲਾ ਦਰਜ ਕਰਵਾ ਦਿੱਤਾ ਹੈ। ਪੁਲਸ ਨੇ ਨਾਬਾਲਿਗ ਕੁੜੀ ਦੀ ਸ਼ਿਕਾਇਤ 'ਤੇ ਕਲਯੁੱਗੀ ਪਿਓ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵਲੋਂ ਪੀੜਤ ਕੁੜੀ ਦਾ ਮੈਡੀਕਲ ਕਰਵਾਇਆ ਜਾ ਰਿਹਾ। ਫਿਲਹਾਲ ਮੁਲਜ਼ਮ ਅਜੇ ਪੁਲਸ ਦੇ ਹੱਥੇ ਨਹੀਂ ਚੜ੍ਹਿਆ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, 29 ਜੁਲਾਈ ਨੂੰ ਬੰਦ ਰਹਿਣਗੇ ਸੂਬੇ ਭਰ ਦੇ ਪੈਟਰੋਲ ਪੰਪ
ਪੁਲਸ ਕੋਲ ਪੁੱਜੀ ਨਾਬਾਲਿਗ ਕੁੜੀ ਨੇ ਦੱਸਿਆ ਕਿ ਲਗਭਗ 4 ਸਾਲ ਤੋਂ ਉਸ ਦਾ ਪਿਓ ਹੀ ਉਸ ਨਾਲ ਘਰ ਅੰਦਰ ਜ਼ਬਰ-ਦਸਤੀ ਸ਼ਰੀਰਕ ਸਬੰਧ ਬਣਾਉਂਦਾ ਆ ਰਿਹਾ ਹੈ। ਵਿਰੋਧ ਕਰਨ 'ਤੇ ਉਹ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਵੀ ਕਰਦਾ ਹੈ। ਪੀੜਤ ਕੁੜੀ ਨੇ ਕਿਹਾ ਕਿ ਕਰੀਬ ਇਕ ਸਾਲ ਪਹਿਲਾਂ ਉਸ ਦੇ ਪਿਓ ਨੇ ਆਪਣੀ ਕਰਤੂਤ 'ਤੇ ਪਰਦਾ ਪਾਉਣ ਲਈ ਨਾਬਾਲਿਗ ਅਵਸਥਾ 'ਚ ਹੀ ਉਸ ਦਾ ਵਿਆਹ ਜ਼ਬਰਦਸਤੀ ਕਰ ਦਿੱਤਾ ਸੀ। ਪੀੜਤ ਨੇ ਕਿਹਾ ਕਿ ਵਿਆਹ ਤੋਂ ਬਾਅਦ ਵੀ ਉਸ ਦਾ ਪਿਓ ਉਸ ਨੂੰ ਸਮੇਂ-ਸਮੇਂ ਤੇ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਆਖਿਰ ਉਸ ਨੂੰ ਹੁਣ ਮਜਬੂਰ ਹੋ ਕੇ ਪੁਲਸ ਕੋਲ ਇਨਸਾਫ਼ ਲੈਣ ਲਈ ਘਰੋਂ ਬਾਹਰ ਆਉਣਾ ਪਿਆ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲ ਵਿਰੁੱਧ ਲੁਧਿਆਣਾ ਦੀ ਅਦਾਲਤ 'ਚ ਸ਼ਿਕਾਇਤ ਦਾਖ਼ਲ (ਵੀਡੀਓ)