ਦਸੂਹਾ ਦੇ ਵਾਰਡਾਂ ''ਤੇ ਮੁਹੱਲਿਆਂ ''ਚ ਫੌਗਿੰਗ ਸ਼ੁਰੂ

Tuesday, Jul 11, 2017 - 06:05 PM (IST)

ਦਸੂਹਾ ਦੇ ਵਾਰਡਾਂ ''ਤੇ ਮੁਹੱਲਿਆਂ ''ਚ ਫੌਗਿੰਗ ਸ਼ੁਰੂ

ਦਸੂਹਾ(ਝਾਵਰ)— ਨਗਰ ਕੌਂਸਲ ਦਸੂਹਾ ਵੱਲੋਂ ਬਰਸਾਤ ਦੇ ਮੌਸਮ ਨੂੰ ਦੇਖਦਿਆਂ ਸ਼ਹਿਰ 'ਚ ਫੌਗਿੰਗ ਕਰਵਾਈ ਜਾ ਰਹੀ ਹੈ। ਇਸ ਕੰਮ ਦਾ ਸ਼ੁੱਭ ਆਰੰਭ ਨਗਰ ਕੌਂਸਲ ਦੇ ਐਕਟਿੰਗ ਪ੍ਰਧਾਨ ਐਡਵੋਕੇਟ ਕਰਮਬੀਰ ਘੁੰਮਣ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰੇਕ ਵਾਰਡ ਤੇ ਮੁਹੱਲੇ 'ਚ ਫੌਗਿੰਗ ਕਰਵਾਈ ਜਾਵੇਗੀ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਤੋਂ ਬਚਾਓ ਲਈ ਘਰਾਂ ਦੇ ਅੰਦਰ ਤੇ ਬਾਹਰ ਆਲੇ-ਦੁਆਲੇ, ਕੂਲਰਾਂ ਅਤੇ ਗਮਲਿਆਂ 'ਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਇਸ ਮੌਕੇ ਜਸਵੰਤ ਸਿੰਘ, ਅਮਰਪ੍ਰੀਤ ਸਿੰਘ ਖ਼ਾਲਸਾ, ਐਡਵੋਕੇਟ ਗੁਰਵਿੰਦਰ ਸਿੰਘ, ਮਾ. ਨਰਿੰਦਰਜੀਤ ਕੈਂਥਾਂ, ਹਰਮਿੰਦਰ ਸਿੰਘ ਫੌਜੀ (ਸਾਰੇ ਕੌਂਸਲਰ), ਸੈਨੇਟਰੀ ਇੰਸਪੈਕਟਰ ਸੁਲਿੰਦਰ ਕੁਮਾਰ, ਰਾਕੇਸ਼ ਕੁਮਾਰ, ਸਤੀਸ਼ ਕੁਮਾਰ, ਵਿਪਨ ਕੁਮਾਰ, ਰਮੇਸ਼ ਕੁਮਾਰ, ਹਰਦੇਵ ਸਿੰਘ, ਪਵਿੱਤਰ ਪਾਲ ਸਿੰਘ, ਲਵਲੀ, ਵਰਿੰਦਰ ਕੁਮਾਰ ਆਦਿ ਹਾਜ਼ਰ ਸਨ।


Related News