ਡੀ. ਏ. ਪੀ. ਨੂੰ ਲੈ ਕਿਸਾਨਾਂ ਲਾਇਆ ਚੌਂਕ ਵਿਚ ਧਰਨਾ

Tuesday, Nov 16, 2021 - 02:30 PM (IST)

ਡੀ. ਏ. ਪੀ. ਨੂੰ ਲੈ ਕਿਸਾਨਾਂ ਲਾਇਆ ਚੌਂਕ ਵਿਚ ਧਰਨਾ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ /ਪਵਨ) : ਸ੍ਰੀ ਮੁਕਤਸਰ ਸਾਹਿਬ ਦੇ ਸ਼ੇਰ ਸਿੰਘ ਚੌਂਕ ਵਿਚ ਅੱਜ ਡੀ. ਏ. ਪੀ. ਦੇ ਮਾਮਲੇ ਵਿਚ ਕਿਸਾਨਾਂ ਨੇ ਧਰਨਾ ਲਾ ਦਿੱਤਾ। ਸਥਾਨਕ ਸ਼ੇਰ ਸਿੰਘ ਚੌਂਕ ਵਿਚ ਸਥਿਤ ਇਫਕੋ ਦਫਤਰ ਦੇ ਅੱਗੇ ਕਿਸਾਨ ਅੱਜ ਸਵੇਰੇ ਕਰੀਬ ਛੇ ਵਜੇ ਤੋਂ ਹੀ ਖੜ੍ਹੇ ਹੋ ਗਏ ਪਰ ਦੁਪਹਿਰ ਕਰੀਬ 12 ਵਜੇ ਤਕ ਜਦੋਂ ਇਫਕੋ ਦਫਤਰ ਨਾ ਖੁਲ੍ਹਿਆ ਤਾਂ ਕਿਸਾਨਾਂ ਨੇ ਚੌਂਕ ਵਿਚ ਧਰਨਾ ਲਾ ਲਿਆ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਬੀਤੇ ਕੱਲ੍ਹ ਦੀਆਂ ਕਰੀਬ 70 ਪਰਚੀਆਂ ਵਾਲੇ ਕਿਸਾਨ ਇਸੇ ਤਰ੍ਹਾਂ ਖੱਜਲ-ਖੁਆਰ ਹੋ ਰਹੇ ਹਨ, ਉਸ ਤੋਂ ਇਲਾਵਾ ਅੱਜ ਵੀ ਜੋ ਕਿਸਾਨ ਆਏ ਹਨ, ਉਹ ਵੀ ਉਸੇ ਤਰ੍ਹਾਂ ਹੀ ਸਵੇਰ ਦੇ ਖੜ੍ਹੇ ਹਨ ਜਦਕਿ ਇਥੇ ਇਫਕੋ ਦਾ ਕੋਈ ਵੀ ਕਰਮਚਾਰੀ ਨਹੀਂ ਆਇਆ ਅਤੇ ਖਾਦ ਕੇਂਦਰ ਬੰਦ ਪਿਆ ਹੈ।

ਕਿਸਾਨਾਂ ਨੇ ਕਿਹਾ ਕਿ ਖਾਦ ਕੇਂਦਰ ਦੇ ਬਿਲਕੁਲ ਸਾਹਮਣੇ ਹੀ ਡੀ. ਏ. ਪੀ. ਦੇ ਭਰੇ ਪੰਜ ਟਰਾਲੇ ਖੜ੍ਹੇ ਹਨ ਪਰ ਦਫਤਰੀ ਕਰਮਚਾਰੀ ਨਾ ਆਉਣ ਕਾਰਨ ਇਸਦੀ ਵੰਡ ਨਹੀਂ ਹੋ ਰਹੀ। ਉਧਰ ਜਦੋਂ ਇਫਕੋ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਡੀ. ਏ.ਪੀ. ਦੀ ਰਾਸ਼ੀ ਜਮ੍ਹਾ ਕਰਵਾਉਣ ਆਏ ਹਨ ਅਤੇ ਉਸ ਉਪਰੰਤ ਖਾਦ ਸੈਂਟਰ ਪਹੁੰਚਣਗੇ।


author

Gurminder Singh

Content Editor

Related News