ਡਿਵੈਲਪਮੈਂਟ ਟੈਕਸ ਖਤਮ ਕਰਨ ਨੂੰ ਲੈ ਕੇ ਘੜਾ ਭੰਨ ਪ੍ਰਦਰਸ਼ਨ

Thursday, Jul 19, 2018 - 12:51 AM (IST)

ਡਿਵੈਲਪਮੈਂਟ ਟੈਕਸ ਖਤਮ ਕਰਨ ਨੂੰ ਲੈ ਕੇ ਘੜਾ ਭੰਨ ਪ੍ਰਦਰਸ਼ਨ

ਨਵਾਂਸ਼ਹਿਰ, (ਤ੍ਰਿਪਾਠੀ)- ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਅੱਜ ਨਗਰ ਕੌਂਸਲ ਦਫਤਰ ਦੇ ਬਾਹਰ ਘੜਾ ਭੰਨ ਕੇ ਪ੍ਰਦਰਸ਼ਨ  ਕਰਦੇ ਹੋਏ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਨੇ ਡਿਵੈਲਪਮੈਂਟ ਟੈਕਸ ਦੇੇ ਨਾਂ ’ਤੇ ਤਨਖਾਹਾਂ ਵਿਚੋਂ ਕੱਟੀ ਜਾ ਰਹੀ ਹਰ ਮਹੀਨੇ 200 ਰੁਪਏ ਦੀ ਰਾਸ਼ੀ ਦਾ ਵਿਰੋਧ ਕਰਦਿਅਾਂ ਲਟਕੀਆਂ ਮੰਗਾਂ ਨੂੰ ਅਣਡਿੱਠਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀਅਾਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਉਹ ਸਰਕਾਰ ਖਿਲਾਫ ਅਾਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ।  ਇਸ ਪ੍ਰਦਰਸ਼ਨ ਵਿਚ ਦਫਤਰੀ ਮੁਲਾਜ਼ਮਾਂ ਦੇ ਇਲਾਵਾ ਸਫਾਈ ਸੇਵਕਾਂ ਨੇ ਵੀ ਭਾਗ ਲਿਆ।   ਇਸ ਮੌਕੇ ਯੂਨੀਅਨ  ਦੇ ਪ੍ਰਧਾਨ ਸੂਰਜ ਕੁਮਾਰ, ਸੰਨੀ ਬਗਾਨੀਆ  ਅਤੇ ਚੇਅਰਮੈਨ ਸਤਪਾਲ ਨੇ ਕਿਹਾ ਕਿ ਕੌਂਸਲ ਕਰਮਚਾਰੀ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਵੀ ਲਗਾਤਾਰ ਦਰਕਿਨਾਰ ਕਰ ਰਹੀ ਹੈ, ਜਿਸ  ਕਾਰਨ ਸਮੂਹ ਕਰਮਚਾਰੀਆਂ ’ਚ ਸਰਕਾਰ ਖਿਲਾਫ ਭਾਰੀ ਰੋਸ ਹੈ।  ਇਸ ਮੌਕੇ ਮਾਸਟਰ  ਅਸ਼ਵਨੀ ਕੁਮਾਰ, ਭੂਸ਼ਣ, ਸ਼ਾਮ ਲਾਲ  ਦੇ ਇਲਾਵਾ ਮਹਿਲਾ ਕਰਮਚਾਰੀ ਵੀ ਮੌਜੂਦ ਸਨ ।  
 ਇਹ ਹਨ ਮੰਗਾਂ 
-ਪੁਰਾਣੀ ਪੈਨਸ਼ਨ  ਸਕੀਮ ਨੂੰ ਲਾਗੂ ਕੀਤਾ ਜਾਵੇ। 
-ਤਨਖਾਹ ’ਚ ਕੱਟ ਹੋਣ ਵਾਲੇ 200 ਰੁਪਏ ਦਾ ਟੈਕਸ ਖਤਮ ਕੀਤਾ ਜਾਵੇ।
-ਠੇਕਾ ਪ੍ਰਣਾਲੀ ਅਧੀਨ ਕੰਮ ਕਰਦੇ ਸਫਾਈ ਮਜ਼ਦੂਰ ਮੁਹੱਲਾ ਸੈਨੀਟੇਸ਼ਨ ਕਮੇਟੀ ਸਮੇਤ ਸੀਵਰਮੈਨ, ਮਾਲੀ, ਬੇਲਦਾਰ, ਪੰਪ ਆਪ੍ਰੇਟਰ, ਕੰਪਿਊਟਰ ਆਪ੍ਰੇਟਰ, ਇਲੈਕਟ੍ਰੀਸ਼ਨ, ਕਲਰਕ, ਡਰਾਈਵਰ, ਫਾਇਰ ਬ੍ਰਿਗੇਡ ਕਰਮਚਾਰੀ ਆਦਿ ਨੂੰ ਰੈਗੂਲਰ ਕੀਤਾ ਜਾਵੇ।
-ਸਫਾਈ ਕਰਮਚਾਰੀਆਂ ਲਈ ਸਪੈਸ਼ਲ ਭੱਤਾ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ।
-ਸਥਾਨਕ ਸਰਕਾਰਾਂ ਅਧੀਨ ਕੰਮ ਕਰਦੇ ਕਲਰਕਾਂ ਨੂੰ 15 ਸਾਲ ਦੀ ਸੇਵਾ ਪੂਰੀ ਹੋਣ ’ਤੇ ਇੰਸਪੈਕਟਰ ਅਤੇ ਪੰਪ ਆਪ੍ਰੇਟਰ ਨੂੰ ਜੇ.ਈ. ਪ੍ਰਮੋਟ ਕੀਤਾ ਜਾਵੇ। 
-ਯੋਗਤਾ ਰੱਖਣ ਵਾਲੇ ਕਰਮਚਾਰੀਆਂ ਨੂੰ ਤਰੱਕੀ  ਦੇ ਮੌਕੇ ਦਿੱਤੇ ਜਾਣ।
-ਤਰਸ ਦੇ ਅਾਧਾਰ ’ਤੇ ਨੌਕਰੀ ਬਿਨਾਂ ਕਿਸੇ ਸ਼ਰਤ ਦੇ ਦਿੱਤੀ ਜਾਵੇ।
-ਘੱਟੋ-ਘੱਟ ਤਨਖਾਹ 24 ਹਜ਼ਾਰ ਰੁਪਏ ਤੈਅ ਕੀਤੀ ਜਾਵੇ।
 


Related News