ਯੂਕ੍ਰੇਨ ''ਚੋਂ ਵਾਪਸ ਪਰਤੀ ਦਾਮਿਨੀ ਦੀਆਂ ਅੱਖਾਂ ''ਚ ਸੀ ਜੰਗ ਦਾ ਖ਼ੌਫਨਾਕ ਮੰਜ਼ਰ, ਲੋਕਾਂ ਨੇ ਕੀਤਾ ਜ਼ੋਰਦਾਰ ਸੁਆਗਤ

Saturday, Mar 05, 2022 - 10:11 AM (IST)

ਲੁਧਿਆਣਾ (ਮੁਕੇਸ਼) : ਬੀਤੇ ਦਿਨਾਂ ਤੋਂ ਰੂਸ-ਯੂਕ੍ਰੇਨ ਦਰਮਿਆਨ ਚੱਲ ਰਹੀ ਜ਼ਬਰਦਸਤ ਜੰਗ ਨੂੰ ਲੈ ਕੇ ਗੋਲਾਬਾਰੀ ਤੇ ਧਮਾਕਿਆਂ ’ਚੋਂ ਜਾਨ ਬਚਾ ਕੇ ਘਰ ਪਰਤੀ ਦਾਮਿਨੀ ਨੂੰ ਸਹੀ-ਸਲਾਮਤ ਪਾ ਕੇ ਜਿੱਥੇ ਪਰਿਵਾਰ ਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਉਥੇ ਹੀ ਮੁਹੱਲੇ ਵਾਲਿਆਂ ਨੇ ਪਟਾਕੇ, ਡੀ. ਜੇ. ਤੇ ਫੁੱਲਾਂ ਦੀ ਵਰਖਾ ਕਰ ਕੇ ਦਾਮਿਨੀ ਦਾ ਜ਼ੋਰਦਾਰ ਸੁਆਗਤ ਕੀਤਾ। ਫੋਕਲ ਪੁਆਇੰਟ ਜਮਾਲਪੁਰ ਕਾਲੋਨੀ ਐੱਚ. ਆਈ. ਜੀ. ਫਲੈਟਾਂ ’ਚ ਰਹਿ ਰਹੇ ਦਾਮਿਨੀ ਦੇ ਮਾਤਾ-ਪਿਤਾ ਵਿਕਰਮਜੀਤ ਠਾਕੁਰ, ਪ੍ਰਿਆ ਠਾਕੁਰ ਨੇ ਭਰੀਆਂ ਅੱਖਾਂ ਨਾਲ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਧੀ ਦਾਮਿਨੀ ਯੂਕ੍ਰੇਨ ਵਿਖੇ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰਨ ਗਈ ਸੀ, ਜਿਸ ਦਾ ਦੂਜਾ ਸਾਲ ਚੱਲ ਰਿਹਾ ਸੀ।

ਇਹ ਵੀ ਪੜ੍ਹੋ : 'ਪੰਜਾਬ ਖੇਤੀਬਾੜੀ ਯੂਨੀਵਰਸਿਟੀ' ਨੇ ਮਾਰਚ-2022 'ਚ ਲੱਗਣ ਵਾਲੇ 'ਕਿਸਾਨ ਮੇਲਿਆਂ ਦੀਆਂ ਤਾਰੀਖ਼ਾਂ ਐਲਾਨੀਆਂ

ਉਨ੍ਹਾਂ ਦੱਸਿਆ ਕਿ ਜਦੋਂ ਦੀ ਜੰਗ ਛਿੜੀ ਹੈ , ਉਹ ਪਰਮਾਤਾ ਅੱਗੇ ਰੋਜ਼ ਅਰਦਾਸ ਕਰਦੇ ਆ ਰਹੇ ਹਨ ਕਿ ਉਨ੍ਹਾਂ ਦੀ ਧੀ ਸਹੀ-ਸਲਾਮਤ ਘਰ ਪਰਤ ਆਵੇ। ਆਖ਼ਰ ਪਰਮਾਤਮਾ ਨੇ ਉਨ੍ਹਾਂ ਦੀ ਅਰਦਾਸ ਸੁਣ ਲਈ। ਦਾਮਿਨੀ ਦਾ ਉਨ੍ਹਾਂ ਨੂੰ ਫੋਨ ਆਇਆ ਕਿ ਉਹ ਪੁਲਤਾਵਾ ਤੋਂ ਜਾਹੋਨੀ ਹੁੰਦੇ ਹੋਏ ਕਿਸੇ ਤਰ੍ਹਾਂ ਦੋਸਤਾਂ ਨਾਲ ਹੰਗਰੀ ਪਹੁੰਚ ਗਈ ਹੈ, ਉੱਥੇ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਨੇ ਸੰਭਾਲ ਲਿਆ ਹੈ ਤੇ ਹੁਣ ਜਹਾਜ਼ ਰਾਹੀਂ ਭਾਰਤ ਲਈ ਰਵਾਨਾ ਹੋ ਗਏ ਹਨ, ਸੁਣ ਕੇ ਦਿਲ ਨੂੰ ਸਕੂਨ ਮਿਲਿਆ।

ਇਹ ਵੀ ਪੜ੍ਹੋ : ਪੰਜਾਬ ਦੇ ਅਧਿਕਾਰਾਂ 'ਤੇ ਕੇਂਦਰ ਦਾ ਇਕ ਹੋਰ ਡਾਕਾ, 'ਵੱਡੇ ਡੈਮਾਂ' ਦੀ ਸੁਰੱਖਿਆ ਲਈ ਲਿਆ ਇਹ ਫ਼ੈਸਲਾ

ਦਾਮਿਨੀ ਜਦੋਂ ਘਰ ਪਹੁੰਚ ਕੇ ਟੈਕਸੀ ਤੋਂ ਉੱਤਰੀ ਮਾਂ-ਪਿਓ ਦੇ ਗਲ ਲੱਗ ਕੇ ਕਾਫੀ ਦੇਰ ਤੱਕ ਰੋਂਦੀ ਰਹੀ। ਮੁਹੱਲੇ ਦੇ ਲੋਕਾਂ ਦੀਆਂ ਅੱਖਾਂ ’ਚੋਂ ਵੀ ਹੰਝੂ ਕਿਰਣ ਲੱਗ ਪਏ, ਜੋ ਉਸ ਦੇ ਸੁਆਗਤ ਲਈ ਆਏ ਹੋਏ ਸਨ। ਦਾਮਿਨੀ ਦੀਆਂ ਅੱਖਾਂ ’ਚ ਜੰਗ ਦਾ ਖ਼ੌਫਨਾਕ ਮੰਜਰ ਨਜ਼ਰ ਆ ਰਿਹਾ ਸੀ ਪਰ ਮਾਂ-ਪਿਓ ਦੇ ਗਲ ਲੱਗ ਕੇ ਸਕੂਨ ਵੀ ਦੇਖਣ ਨੂੰ ਮਿਲ ਰਿਹਾ ਸੀ। ਦਾਮਿਨੀ ਨੇ ਕਿਹਾ ਕਿ ਮੈਂ ਜ਼ਿੰਦਗੀ ਦੇ ਇਸ ਖ਼ੌਫਨਾਕ ਦਿਨਾਂ ਨੂੰ ਹਮੇਸ਼ਾ ਚੇਤੇ ਰੱਖਾਂਗੀ। ਗੋਲਾਬਾਰੀ ਤੇ ਧਮਾਕਿਆਂ ’ਚ ਲੱਗ ਰਿਹਾ ਸੀ ਕਿ ਜ਼ਿੰਦਗੀ ਕਿਸ ਨੂੰ ਆਖਦੇ ਹਨ, ਘਰ ਪਰਤਾਂਗੇ ਵੀ ਕਿ ਨਹੀਂ। ਪਰਮਾਤਮਾ ਦੀ ਕ੍ਰਿਪਾ ਸਦਕਾ ਅਸੀਂ ਦਿਲੇਰੀ ਦਿਖਾਉਂਦੇ ਹੋਏ ਕਿਸੇ ਤਰ੍ਹਾਂ ਯੂਕ੍ਰੇਨ ਤੋਂ ਨਿਕਲ ਆਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News