ਖ਼ਤਮ ਹੋ ਸਕਦੈ ਡੱਲੇਵਾਲ ਦਾ ਮਰਨ ਵਰਤ ! ਕਿਸਾਨਾਂ ਨੂੰ ਮਿਲਿਆ ਕੇਂਦਰ ਦਾ ਪ੍ਰਪੋਜ਼ਲ
Saturday, Jan 18, 2025 - 07:19 PM (IST)
ਪਟਿਆਲਾ- ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ 55 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਨਾਜ਼ੁਕ ਸਥਿਤੀ 'ਚ ਪਹੁੰਚ ਗਈ ਹੈ। ਇਸ ਦੌਰਾਨ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਕੇਂਦਰ ਖੇਤੀਬਾੜੀ ਮੰਤਰਾਲੇ ਦਾ ਇਕ ਵਫ਼ਦ ਪੰਜਾਬ ਪੁਲਸ ਸਣੇ ਖਨੌਰੀ ਬਾਰਡਰ 'ਤੇ ਪੁੱਜਿਆ।
ਇਸ ਮਗਰੋਂ ਕਿਸਾਨਾਂ ਨੇ ਇਕ ਪ੍ਰੈੱਸ ਕਾਨਫਰੰਸ ਕਰ ਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਇਕ ਪ੍ਰਪੋਜ਼ਲ ਦੇ ਦਿੱਤਾ ਹੈ। ਹਾਲਾਂਕਿ ਇਹ ਪ੍ਰਪੋਜ਼ਲ ਕੀ ਹੈ, ਇਸ ਬਾਰੇ ਛੇਤੀ ਹੀ ਜਾਣਕਾਰੀ ਦਿੱਤੀ ਜਾਵੇਗੀ।