ਬਰਖਾਸਤ ਡੀ. ਐੱਸ. ਪੀ. ਦਲਜੀਤ ਢਿੱਲੋਂ ਨਿਆਇਕ ਹਿਰਾਸਤ ''ਚ

07/12/2018 4:23:33 PM

ਮੋਹਾਲੀ (ਕੁਲਦੀਪ) : ਬਰਖਾਸਤ ਡੀ. ਐੱਸ. ਪੀ. ਦਲਜੀਤ ਸਿੰਘ ਢਿੱਲੋਂ ਨੂੰ ਵੀਰਵਾਰ ਨੂੰ ਮੋਹਾਲੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦਲਜੀਤ ਢਿੱਲੋਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਦਲਜੀਤ ਢਿੱਲੋਂ ਪੁਲਸ ਰਿਮਾਂਡ 'ਤੇ ਸੀ। ਜ਼ਿਕਰਯੋਗ ਹੈ ਕਿ ਦਲਜੀਤ ਢਿੱਲੋਂ 'ਤੇ ਦੋਸ਼ ਹਨ ਕਿ ਉਹ ਖੁਦ ਵੀ ਨਸ਼ਿਆਂ ਦਾ ਆਦੀ ਸੀ ਅਤੇ ਕੁੜੀਆਂ ਨੂੰ ਵੀ ਜ਼ਬਰਦਸਤ ਨਸ਼ਾ ਦੇ ਕੇ ਸਰੀਰਕ ਸ਼ੋਸ਼ਣ ਕਰਦਾ ਸੀ।


Related News