ਪੈਸੇ ਮੰਗਣ 'ਤੇ ਨਸ਼ੇ 'ਚ ਧੁੱਤ ਨੌਜਵਾਨ ਨੇ ਦਿਖਾਈ ਗੁੰਡਾਗਰਦੀ (ਵੀਡੀਓ)

01/19/2018 2:44:30 PM

ਅੰਮ੍ਰਿਤਸਰ (ਸੁਮਿਤ ਖੰਨਾ) - ਖਾਣੇ ਦੇ ਪੈਸੇ ਮੰਗਣ 'ਤੇ ਨਸ਼ੇ 'ਚ ਧੁੱਤ ਨੌਜਵਾਨ ਨੇ ਢਾਬਾ ਮਾਲਕ ਨਾਲ ਜੰਮ ਕੇ ਗੁੰਡਾਗਰਦੀ ਕੀਤੀ ਅਤੇ ਹੱਥ ਵਿਚ ਤੇਜ਼ਧਾਰ ਹਥਿਆਰ ਲੈ ਕੇ ਹਮਲਾ ਕਰਨ ਤੱਕ ਗਿਆ। ਇਹ ਮੰਜਰ ਉਸ ਸਮੇਂ ਸਾਹਮਣੇ ਆਇਆ ਜਦੋਂ ਪਿਛਲੀ ਦੇਰ ਰਾਤ ਕਾਰ ਸਵਾਰ ਨੌਜਵਾਨ ਢਾਬੇ 'ਤੇ ਗਿਆ ਅਤੇ ਗਲਾਸ ਲੈ ਕੇ ਗੱਡੀ ਵਿਚ ਬੈਠ ਕੇ ਸ਼ਰਾਬ ਪੀਤੀ ਅਤੇ ਖਾਣਾ ਖਾਣ ਤੋਂ ਬਾਅਦ ਪੈਸੇ ਮੰਗਣ 'ਤੇ ਗੁੰਡਾਗਰਦੀ ਦਿਖਾਈ। ਪੂਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ, ਜਿਸ ਦੀ ਸ਼ਿਕਾਇਤ ਢਾਬਾ ਚਾਲਕ ਅਭਿਸ਼ੇਕ ਕੁਮਾਰ ਨੇ ਪੁਲਸ ਨੂੰ ਦਿੱਤੀ। ਥਾਣਾ ਸਿਵਲ ਲਾਈਨ ਦੀ ਪੁਲਸ ਇਸ ਮਾਮਲੇ ਵਿਚ ਜਾਂਚ ਕਰ ਰਹੀ ਹੈ।
ਢਾਬਾ ਚਾਲਕ ਨੇ ਦੱਸਿਆ ਕਿ ਪਿਛਲੀ ਰਾਤ ਉਹ ਆਪਣੇ ਸਟਾਫ ਨਾਲ ਢਾਬੇ 'ਤੇ ਕੰਮ ਕਰ ਰਿਹਾ ਸੀ ਕਿ ਇਸ ਦੌਰਾਨ ਗੱਡੀ 'ਚੋਂ ਉਤਰ ਕੇ ਇਕ ਨੌਜਵਾਨ ਆਇਆ ਅਤੇ ਗਲਾਸ ਮੰਗ ਕੇ ਕਾਰ ਵਿਚ ਬੈਠ ਗਿਆ। ਕੁਝ ਦੇਰ ਬਾਅਦ ਉਸ ਨੇ ਖਾਣਾ ਖਾਧਾ ਅਤੇ ਪੈਸੇ ਮੰਗਣ 'ਤੇ ਉਸ ਨੇ ਹਥਿਆਰ ਕੱਢ ਕੇ ਹਮਲਾ ਬੋਲ ਦਿੱਤਾ। ਢਾਬੇ ਦੇ ਆਲੇ-ਦੁਆਲੇ ਮੌਜੂਦ ਲੋਕ ਇਕੱਠੇ ਹੋ ਗਏ, ਇਸ ਦੌਰਾਨ ਦੋਸ਼ੀ ਮੌਕਾ ਪਾ ਕੇ ਉਥੋਂ ਭੱਜ ਗਿਆ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।


Related News