ਲੁਧਿਆਣਾ : ਫੈਕਟਰੀ ''ਚ ਫਟਿਆ ਸਿਲੰਡਰ, ਇਕ ਕਰਮਚਾਰੀ ਦੀ ਮੌਤ
Thursday, Nov 22, 2018 - 10:44 AM (IST)

ਲੁਧਿਆਣਾ (ਨਰਿੰਦਰ) : ਇੱਥੇ ਕੰਗਣਵਾਲ ਇਲਾਕੇ 'ਚ 'ਹੈਪੀ ਫੋਰਜਿੰਗ' ਫੈਕਟਰੀ 'ਚ ਬੀਤੀ ਦੁਪਹਿਰ ਸਿਲੰਡਰ ਫਟਣ ਕਾਰਨ ਇਕ ਕਰਮਚਾਰੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ 52 ਸਾਲਾ ਰਾਜਿੰਦਰ ਜਦੋਂ ਫੈਕਟਰੀ 'ਚ ਕੰਮ ਕਰ ਰਿਹਾ ਸੀ ਤਾਂ ਸਿਲੰਡਰ ਫਟਣ 'ਤੇ ਅਚਾਨਕ ਉਸ ਦੀ ਲਪੇਟ 'ਚ ਆ ਗਿਆ ਅਤੇ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ। ਉਸ ਨੂੰ ਤੁਰੰਤ ਈ. ਐੱਸ. ਆਈ. ਹਸਪਤਾਲ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਇਸ ਘਟਨਾ ਦੀ ਪੁਸ਼ਟੀ ਚੌਂਕੀ ਇੰਚਾਰਜ ਜੋਗਿੰਦਰ ਸਿੰਘ ਨੇ ਕੀਤੀ ਹੈ, ਜਦੋਂ ਕਿ ਫੈਕਟਰੀ 'ਚ ਜਦੋਂ ਫੋਨ ਕੀਤਾ ਗਿਆ ਤਾਂ ਮੈਨਜਟਮੈਂਟ ਘਟਨਾ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਹੋਇਆ ਨਜ਼ਰ ਆਇਆ।