ਗੋਦਾਮ ''ਚੋਂ ਭਰੇ ਹੋਏ 20 ਸਿਲੰਡਰ ਚੋਰੀ
03/09/2023 2:20:20 PM

ਪਾਤੜਾਂ (ਸਨੇਹੀ) : ਇੱਥੇ ਬਰਜਿੰਦਰ ਕੁਮਾਰ ਪੁੱਤਰ ਚਰਨ ਦਾਸ ਵਾਸੀ ਪਾਤੜਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਉਸ ਦੇ ਪੁੱਤਰ ਦਾ ਪਾਤੜਾਂ ਰੋਡ ਦੁਗਾਲ ਪਿੰਡ ਰਾਮਪੁਰ ਵਿਖੇ ਗੈਸ ਸਿਲੰਡਰਾਂ ਦਾ ਗੋਦਾਮ ਹੈ।
ਇੱਥੋਂ ਬੀਤੀ ਦਰਮਿਆਨੀ ਰਾਤ ਨੂੰ ਕਿਸੇ ਨਾ ਮਾਲੂਮ ਵਿਅਕਤੀਆਂ ਨੇ 20 ਭਰੇ ਹੋਏ ਸਿਲੰਡਰ ਚੋਰੀ ਕਰ ਲਏ ਹਨ। ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਨਾ ਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੋਸ਼ੀਆਂ ਦੀ ਭਾਲ ਸਰਗਰਮੀ ਨਾਲ ਸ਼ੁਰੂ ਕਰ ਦਿੱਤੀ ਹੈ।