Punjab: ਬਿਜਲੀ ਚੋਰੀ ਕਰਨ ਵਾਲੇ ਦੇਣ ਧਿਆਨ, ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ

Sunday, Jun 29, 2025 - 06:52 PM (IST)

Punjab: ਬਿਜਲੀ ਚੋਰੀ ਕਰਨ ਵਾਲੇ ਦੇਣ ਧਿਆਨ, ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ

ਜਲੰਧਰ (ਪੁਨੀਤ)–ਹੁੰਮਸ ਦੇ ਸੀਜ਼ਨ ਵਿਚ ਬਿਜਲੀ ਦੀ ਵਧਦੀ ਮੰਗ ਦੇ ਵਿਚਕਾਰ ਚੋਰੀ ਦੇ ਕੇਸਾਂ ਵਿਚ ਵੀ ਵਾਧਾ ਹੋ ਰਿਹਾ ਹੈ। ਇਸ ਕਾਰਨ ਪਾਵਰਕਾਮ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸੇ ਸਿਲਸਿਲੇ ਵਿਚ ਬਿਜਲੀ ਚੋਰੀ ਕਰਨ ਵਾਲਿਆਂ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਜਲੰਧਰ ਵਿਚ ਵੱਧ ਲੋਡ ਵਰਤਣ ਸਬੰਧੀ ਕੁੱਲ੍ਹ 68 ਕੇਸ ਫੜਦੇ ਹੋਏ 12.22 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਪਾਵਰਕਾਮ ਦੇ ਸਰਕਲ ਹੈੱਡ ਅਤੇ ਡਿਪਟੀ ਚੀਫ਼ ਇੰਜੀਨੀਅਰ ਗੁਲਸ਼ਨ ਚੁਟਾਨੀ ਵੱਲੋਂ ਸ਼ੁੱਕਰਵਾਰ ਨੂੰ ਮੀਟਿੰਗ ਕਰ ਕੇ ਟੀਮਾਂ ਬਣਾਈਆਂ ਗਈਆਂ, ਜਿਸ ਤਹਿਤ ਬੀਤੇ ਦਿਨ ਸੂਰਜ ਨਿਕਲਣ ਤੋਂ ਬਾਅਦ ਅਚਨਚੇਤ ਚੈਕਿੰਗ ਕੀਤੀ ਗਈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਅਮਰਨਾਥ ਯਾਤਰਾ ਲਈ ਜਾ ਰਿਹਾ ਟਰੱਕ ਅੰਡਰ ਬ੍ਰਿਜ ਹੇਠਾਂ ਫਸਿਆ, ਮਚਿਆ ਚੀਕ-ਚਿਹਾੜਾ

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਸਰਕਲ ਦੀਆਂ ਸਾਰੀਆਂ ਪੰਜਾਂ ਡਿਵੀਜ਼ਨਾਂ ਵਿਚ ਐਕਸੀਅਨਾਂ ਦੀ ਪ੍ਰਧਾਨਗੀ ਵਿਚ ਐੱਸ. ਡੀ. ਓ., ਜੇ. ਈ. ਆਦਿ ਫੀਲਡ ਵਿਚ ਤਾਇਨਾਤ ਕੀਤੇ ਗਏ ਅਤੇ ਸਰਕਲ ਵਿਚ 20 ਦੇ ਲਗਭਗ ਟੀਮਾਂ ਨੇ ਇਕੋ ਵੇਲੇ ਸਾਰੇ ਇਲਾਕਿਆਂ ਵਿਚ ਚੈਕਿੰਗ ਮੁਹਿੰਮ ਚਲਾਈ। ‘ਬਿਜਲੀ ਚੋਰੀ ਰੋਕਣਾ ਜ਼ਰੂਰੀ’ ਤਹਿਤ ਜਲੰਧਰ ਸਰਕਲ ਅਧੀਨ ਚੱਲੀ ਇਸ ਮੁਹਿੰਮ ਤਹਿਤ ਪੰਜਾਂ ਡਿਵੀਜ਼ਨਾਂ ਵੱਲੋਂ 962 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ, ਜਿਸ ਵਿਚ ਘਰੇਲੂ ਇੰਡਸਟਰੀ ਅਤੇ ਕਮਰਸ਼ੀਅਲ ਕੁਨੈਕਸ਼ਨ ਸ਼ਾਮਲ ਰਹੇ। ਇਸ ਤਹਿਤ ਬਿਜਲੀ ਚੋਰੀ ਅਤੇ ਬਿਜਲੀ ਦੀ ਗਲਤ ਵਰਤੋਂ ਕਰਨ ਵਾਲੇ 68 ਖ਼ਪਤਕਾਰਾਂ ਨੂੰ 12.22 ਲੱਖ ਜੁਰਮਾਨਾ ਕੀਤਾ ਗਿਆ। ਇਨ੍ਹਾਂ ਵਿਚ ਸਿੱਧੀ ਚੋਰੀ ਦੇ 10 ਕੇਸ ਸ਼ਾਮਲ ਹਨ। ਉਥੇ ਹੀ, ਯੂ. ਈ. (ਲੋਡ ਤੋਂ ਵੱਧ ਵਰਤੋਂ) ਦੇ 58 ਕੇਸ ਫੜੇ ਗਏ ਹਨ। ਉਕਤ ਖ਼ਪਤਕਾਰਾਂ ਵੱਲੋਂ ਮਨਜ਼ੂਰਸ਼ੁਦਾ ਲੋਡ ਤੋਂ ਵੱਧ ਲੋਡ ਦੀ ਵਰਤੋਂ ਕਰਕੇ ਸਿਸਟਮ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ, ਜਿਸ ਕਾਰਨ ਫਾਲਟ ਪੈਂਦੇ ਹਨ ਅਤੇ ਟਰਾਂਸਫਾਰਮਰ ਆਦਿ ਵਿਚ ਖਰਾਬੀ ਆ ਜਾਂਦੀ ਹੈ।

PunjabKesari

ਇਹ ਵੀ ਪੜ੍ਹੋ: Punjab: ਬਿਜਲੀ ਠੀਕ ਕਰਨ ਲਈ ਖੰਭੇ 'ਤੇ ਚੜ੍ਹਿਆ ਸੀ ਲਾਈਨਮੈਨ, ਹੋਇਆ ਉਹ ਜੋ ਸੋਚਿਆ ਨਾ ਸੀ

ਇਸ ਦੌਰਾਨ ਯੂ. ਯੂ. ਈ. (ਬਿਜਲੀ ਦੀ ਗਲਤ ਵਰਤੋਂ) ਕਰਨ ਸਬੰਧੀ ਵੀ ਚੈਕਿੰਗ ਕਰਵਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਘਰੇਲੂ ਬਿਜਲੀ ਦੀ ਕਮਰਸ਼ੀਅਲ ਵਰਤੋਂ ਨਿਯਮਾਂ ਦੇ ਉਲਟ ਹੈ। ਅਧਿਕਾਰੀਆਂ ਦੇ ਮੁਤਾਬਕ ਘਰਾਂ ਵਿਚ ਬਣੀਆਂ ਦੁਕਾਨਾਂ ਲਈ ਵੱਖਰਾ ਮੀਟਰ ਲੁਆਉਣਾ ਜ਼ਰੂਰੀ ਹੈ ਪਰ ਲੋਕ ਘਰਾਂ ਦੀ ਬਿਜਲੀ ਤੋਂ ਦੁਕਾਨਾਂ ਦੇ ਕੁਨੈਕਸ਼ਨ ਚਲਾਉਂਦੇ ਹਨ, ਜੋਕਿ ਗਲਤ ਹੈ। ਚੈਕਿੰਗ ਦੌਰਾਨ ਹਰੇਕ ਡਿਵੀਜ਼ਨ ਦੀਆਂ 4 ਦੇ ਲਗਭਗ ਟੀਮਾਂ ਮਿਲਾ ਕੇ ਕੁੱਲ੍ਹ 20 ਟੀਮਾਂ ਵੱਲੋਂ ਇਕ ਹੀ ਸਮੇਂ ਚੈਕਿੰਗ ਨੂੰ ਅੰਜਾਮ ਦਿੱਤਾ ਗਿਆ। ਉਥੇ ਹੀ, ਵੱਖ-ਵੱਖ ਇਲਾਕਿਆਂ ਵਿਚ ਹਾਟ ਸਪਾਟ ਪੁਆਇੰਟ ਲੱਭੇ ਗਏ, ਜਿਨ੍ਹਾਂ ’ਤੇ ਆਉਣ ਵਾਲੇ ਦਿਨਾਂ ਵਿਚ ਚੈਕਿੰਗ ਕਰਵਾਈ ਜਾਵੇਗੀ।

PunjabKesari

ਮਾਡਲ ਟਾਊਨ ਡਿਵੀਜ਼ਨ ਨੇ ਸਭ ਤੋਂ ਵੱਧ 5.02 ਲੱਖ ਕੀਤਾ ਜੁਰਮਾਨਾ
ਚੈਕਿੰਗ ਦੌਰਾਨ ਮਾਡਲ ਟਾਊਨ ਡਿਵੀਜ਼ਨ ਦੇ ਐਕਸੀਅਨ ਇੰਜੀ. ਜਸਪਾਲ ਸਿੰਘ ਪਾਲ ਦੀ ਪ੍ਰਧਾਨਗੀ ਵਿਚ ਸਭ ਤੋਂ ਵੱਧ 5.02 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਉਕਤ ਡਿਵੀਜ਼ਨ ਵੱਲੋਂ 127 ਕੁਨੈਕਸ਼ਨਾਂ ਦੀ ਚੈਕਿੰਗ ਕਰਵਾਈ ਗਈ, ਜਿਸ ਵਿਚ ਸਿੱਧੀ ਚੋਰੀ ਦੇ 3 ਕੇਸ ਫੜੇ ਗਏ।
ਈਸਟ ਡਿਵੀਜ਼ਨ ਵੱਲੋਂ ਐਕਸੀਅਨ ਜਸਪਾਲ ਸਿੰਘ ਦੀ ਅਗਵਾਈ ਵਿਚ 312 ਕੁਨੈਕਸ਼ਨਾਂ ਦੀ ਜਾਂਚ ਕਰਵਾਈ ਗਈ, ਜਿਸ ਵਿਚ ਬਿਜਲੀ ਚੋਰੀ ਦੇ 2 ਕੇਸਾਂ ਵਿਚ 2.5 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਵੈਸਟ ਡਵੀਜ਼ਨ ਦੇ ਐਕਸੀਅਨ ਸੰਨੀ ਭਾਂਗਰਾ ਦੀ ਅਗਵਾਈ ਵਿਚ 166 ਕੁਨੈਕਸ਼ਨਾਂ ਦੀ ਚੈਕਿੰਗ ਕਰਵਾਈ ਗਈ ਅਤੇ 29 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 3 ਘੰਟੇ ਭਾਰੀ! ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ, 11 ਜ਼ਿਲ੍ਹਿਆਂ ਲਈ  Alert ਜਾਰੀ

PunjabKesari

ਕੈਂਟ ਡਿਵੀਜ਼ਨ ਦੇ ਐਕਸੀਅਨ ਅਵਤਾਰ ਸਿੰਘ ਦੇ ਮੁਤਾਬਕ 151 ਕੁਨੈਕਸ਼ਨਾਂ ਦੀ ਚੈਕਿੰਗ ਹੋਈ। ਇਸ ਿਵਚ ਓਵਰਲੋਡ ਅਤੇ ਬਿਜਲੀ ਚੋਰੀ ਨੂੰ ਮਿਲਾ ਕੇ ਕੁੱਲ 16 ਕੇਸ ਫੜੇ ਗਏ ਅਤੇ 42 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਇਸੇ ਤਰ੍ਹਾਂ ਜਲੰਧਰ ਸਰਕਲ ਵਿਚ ਪੈਂਦੀ ਫਗਵਾੜਾ ਡਵੀਜ਼ਨ ਦੇ ਐਕਸੀਅਨ ਹਰਦੀਪ ਕੁਮਾਰ ਵੱਲੋਂ 206 ਕੁਨੈਕਸ਼ਨਾਂ ਦੀ ਚੈਕਿੰਗ ਵਿਚ 29 ਕੁਨੈਕਸ਼ਨਾਂ ਨੂੰ 3.99 ਲੱਖ ਰੁਪਏ ਜੁਰਮਾਨਾ ਕੀਤਾ ਗਿਆ।

ਗਰਮੀਆਂ ਤਕ ਚੋਰੀ ’ਤੇ ਵਿਸ਼ੇਸ਼ ਧਿਆਨ ਦੇਣ ਦੀਆਂ ਹਦਾਇਤਾਂ : ਚੁਟਾਨੀ
ਸਰਕਲ ਹੈੱਡ ਅਤੇ ਡਿਪਟੀ ਚੀਫ ਗੁਲਸ਼ਨ ਕੁਮਾਰ ਚੁਟਾਨੀ ਨੇ ਕਿਹਾ ਕਿ ਸਾਰੇ ਐਕਸੀਅਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਗਰਮੀ ਦੇ ਸੀਜ਼ਨ ਦੌਰਾਨ ਬਿਜਲੀ ਚੋਰੀ ’ਤੇ ਵਿਸ਼ੇਸ਼ ਧਿਆਨ ਦੇਣ ਅਤੇ ਰੁਟੀਨ ਵਿਚ ਟੀਮਾਂ ਦਾ ਗਠਨ ਕਰ ਕੇ ਚੈਕਿੰਗ ਕਰਵਾਈ ਜਾਵੇ। ਇੰਜੀ. ਚੁਟਾਨੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ ’ਤੇ ਚੈਕਿੰਗ ਮੁਹਿੰਮ ਚਲਾਈ ਜਾਵੇਗੀ।

300 ਯੂਨਿਟ ਤੋਂ ਵੱਧ ਹੋ ਰਹੀ ਖ਼ਪਤ, 8-10 ਹਜ਼ਾਰ ਪਹੁੰਚਿਆ ਬਿੱਲ
300 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਨੂੰ ਮਹੀਨੇ ਭਰ ਵਿਚ ਵਰਤਣਾ ਸੰਭਵ ਨਹੀਂ ਹੋ ਪਾ ਰਿਹਾ ਕਿਉਂਕਿ ਏ. ਸੀ. ਆਦਿ ਦੀ ਵਰਤੋਂ ਕਾਰਨ ਬਿਜਲੀ ਦੀ ਖਪਤ ਬੇਹੱਦ ਵਧ ਚੁੱਕੀ ਹੈ। ਬਹੁਤ ਘੱਟ ਲੋਕ ਹਨ, ਜੋ 300 ਯੂਨਿਟ ਦੇ ਵਿਚਕਾਰ ਖਪਤ ਕਰ ਪਾ ਰਹੇ ਹਨ। ਸਰਦੀਆਂ ਵਿਚ ਜਿਨ੍ਹਾਂ ਦੇ ਬਿੱਲ ਜ਼ੀਰੋ ਆ ਰਹੇ ਸਨ, ਉਨ੍ਹਾਂ ਦੇ ਬਿੱਲ ਬਣਨੇ ਸ਼ੁਰੂ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁਫ਼ਤ ਬਿਜਲੀ ਦੀ ਵਰਤੋਂ ਕਰਨ ਵਾਲਿਆਂ ਨੂੰ 8-10 ਹਜ਼ਾਰ ਰੁਪਏ ਅਤੇ ਜ਼ਰੂਰਤ ਜ਼ਿਆਦਾ ਹੋਣ ’ਤੇ ਇਸ ਤੋਂ ਵੱਧ ਰਾਸ਼ੀ ਦਾ ਭੁਗਤਾਨ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਏ. ਸੀ. ਚੱਲਦਾ ਹੈ ਤਾਂ 300 ਯੂਨਿਟ ਕੁਝ ਦਿਨਾਂ ਵਿਚ ਪੂਰੇ ਹੋ ਜਾਂਦੇ ਹਨ ਅਤੇ ਕਈ ਲੋਕ ਬਿਜਲੀ ਚੋਰੀ ਕਰਨ ਲੱਗਦੇ ਹਨ, ਜਿਸ ਨਾਲ ਵਿਭਾਗ ਨੂੰ ਨੁਕਸਾਨ ਹੁੰਦਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਮਾਨਸੂਨ ਮਚਾਏਗਾ ਤਬਾਹੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News