ਈਰਾਨ ਤੋਂ ਪਰਤੇ ਪੰਜਾਬੀਆਂ ਨੇ ਸੁਣਾਈ ਹੱਡਬੀਤੀ, ਹੋਏ ਅਨੇਕਾਂ ਤਸ਼ੱਦਦ

Wednesday, Jun 25, 2025 - 09:35 AM (IST)

ਈਰਾਨ ਤੋਂ ਪਰਤੇ ਪੰਜਾਬੀਆਂ ਨੇ ਸੁਣਾਈ ਹੱਡਬੀਤੀ, ਹੋਏ ਅਨੇਕਾਂ ਤਸ਼ੱਦਦ

ਸੰਗਰੂਰ: ਭਾਰਤ ਸਰਕਾਰ ਵੱਲੋਂ ਜੰਗ ਵਿਚਾਲੇ ਈਰਾਨ 'ਚ ਫਸੇ ਭਾਰਤੀਆਂ ਨੂੰ ਸਹੀ ਸਲਾਮਤ ਵਾਪਸ ਲਿਆਉਣ ਲਈ ਆਪ੍ਰੇਸ਼ਨ ਸਿੰਧੂ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਲਗਾਤਾਰ ਆਪਣੇ ਨਾਗਰਿਕਾਂ ਨੂੰ ਦੇਸ਼ ਵਿਚ ਵਾਪਸ ਲਿਆਂਦਾ ਜਾ ਰਿਹਾ ਹੈ। ਇਨ੍ਹਾਂ ਵਿਚ ਕਈ ਪੰਜਾਬੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਧੋਖੇ ਨਾਲ ਉੱਥੇ ਫਸਾਇਆ ਗਿਆ ਤੇ ਫ਼ਿਰ ਉਨ੍ਹਾਂ 'ਤੇ ਕਈ ਤਰ੍ਹਾਂ ਦੇ ਤਸ਼ੱਦਦ ਕੀਤੇ ਗਏ। ਇਨ੍ਹਾਂ ਨੇ ਵਾਪਸ ਆ ਕੇ ਜੋ ਹੱਡਬੀਤੀ ਸੁਣਾਈ ਹੈ, ਉਹ ਜਾਣ ਕੇ ਤੁਹਾਡੇ ਵੀ ਲੂੰ-ਕੰਡੇ ਖੜ੍ਹੇ ਹੋ ਜਾਣਗੇ। ਇਨ੍ਹਾਂ ਨੌਜਵਾਨਾਂ ਨੂੰ ਉੱਥੇ ਧੋਖੇ ਨਾਲ ਭੇਜ ਕੇ ਕਿਡਨੈਪ ਕਰ ਲਿਆ ਗਿਆ ਤੇ ਫ਼ਿਰ ਪਰਿਵਾਰ ਤੋਂ ਫ਼ਿਰੌਤੀ ਦੀ ਮੰਗ ਕੀਤੀ ਗਈ। ਫ਼ਿਰੌਤੀ ਦੇ ਲਈ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਵੀ ਦਿੱਤੇ ਗਏ। ਕਿਸੇ ਨੂੰ ਪਿਸ਼ਾਬ ਪਿਲਾਇਆ ਗਿਆ ਤਾਂ ਕਿਸੇ ਨੂੰ ਹੱਥ-ਪੈਰ ਬੰਨ੍ਹ ਕੇ ਕੁੱਟਿਆ ਗਿਆ। ਫ਼ਿਰੌਤੀ ਦੇ ਲਈ ਉਨ੍ਹਾਂ ਨੂੰ ਥਰਡ ਡਿਗਰੀ ਟਾਰਚਰ ਤਕ ਕੀਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਇਨ੍ਹਾਂ ਮੰਤਰੀਆਂ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ!

ਇਨ੍ਹਾਂ ਵਿਚੋਂ ਹੀ ਇਕ ਧੂਰੀ ਦੇ ਰਹਿਣ ਵਾਲੇ ਹੁਸਨਪ੍ਰੀਤ ਸਿੰਘ ਨੇ ਦੱਸਿਆ ਕਿ ਟ੍ਰੈਵਲ ਏਜੰਟ ਨੇ ਉਸ ਨੂੰ ਵਰਕ ਪਰਮਿਟ 'ਤੇ ਆਸਟ੍ਰੇਲੀਆ ਭੇਜਣ ਦੀ ਗੱਲ ਕੀਤੀ ਸੀ। ਇਸ ਲਈ ਉਸ ਨੇ 18 ਲੱਖ ਰੁਪਏ ਲਏ ਸੀ। ਏਜੰਟ ਨੇ 1 ਮਈ ਨੂੰ ਉਸ ਨੂੰ ਈਰਾਨ ਦੀ ਟਿਕਟ ਦੇ ਕੇ ਕਿਹਾ ਕਿ ਈਰਾਨ ਵਿਚ 2-3 ਘੰਟੇ ਬਾਅਦ ਉਸ ਨੂੰ ਆਸਟ੍ਰੇਲੀਆ ਭੇਜ ਦਿੱਤਾ ਜਾਵੇਗਾ। ਉੱਥੇ ਏਜੰਟ ਦੇ ਦੋਸਤ ਨੇ ਉਸ ਨੂੰ 3 ਮਈ ਨੂੰ ਆਸਟ੍ਰੇਲੀਆ ਭੇਜਣ ਦਾ ਭਰੋਸਾ ਦਿੱਤਾ, ਪਰ ਫ਼ਿਰ ਉਨ੍ਹਾਂ ਨੂੰ ਈਰਾਨ ਦੇ ਅੰਦਰ ਹੀ ਇਕ ਘਰ ਵਿਚ ਕੈਦ ਕਰ ਲਿਆ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਦੇ ਪਰਿਵਾਰ ਤੋਂ 2 ਕਰੋੜ ਰੁਪਏ ਦੀ ਫ਼ਿਰੌਤੀ ਦੀ ਵੀ ਮੰਗ ਕੀਤੀ ਗਈ। 

ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਪਿੰਡ ਭੂਰੇ ਜੱਟਾਂ ਦਾ ਨੌਜਵਾਨ ਅੰਮ੍ਰਿਤਪਾਲ ਸਿੰਘ ਵੀ ਘਰ ਵਾਪਸ ਆ ਗਿਆ ਹੈ। ਉਸ ਨੇ ਦੱਸਿਆ ਕਿ ਈਰਾਨ ਵਿਚ ਪਾਕਿਸਤਾਨੀ ਡੋਂਕਰ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਪੈਸੇ ਖੋਹ ਲਏ। ਈਰਾਨੀ ਪੁਲਸ ਵੱਲੋਂ ਉਕਤ ਡੋਂਕਰ ਦੀ ਗ੍ਰਿਫ਼ਤਾਰੀ ਮਗਰੋਂ ਉਸ ਨੂੰ ਛੁਡਵਾਇਆ ਗਿਆ ਤੇ ਫ਼ਿਰ ਭਾਰਤੀ ਅੰਬੈਸੀ ਵੱਲੋਂ ਉਸ ਨੂੰ ਭਾਰਤ ਵਾਪਸ ਭਿਜਵਾ ਦਿੱਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਕੈਬਨਿਟ 'ਚ ਫੇਰਬਦਲ ਦੀ ਤਿਆਰੀ! ਸੰਜੀਵ ਅਰੋੜਾ ਤੋਂ ਇਲਾਵਾ ਹੋਰ ਵਿਧਾਇਕ ਵੀ ਬਣ ਸਕਦੇ ਹਨ ਮੰਤਰੀ

ਇਸੇ ਤਰ੍ਹਾਂ ਨਵਾਂਸ਼ਹਿਰ ਦੇ ਪਿੰਡ ਲੰਗੜੋਆ ਦੇ ਨੌਜਵਾਨ ਜਸਪਾਲ ਨੇ ਦੱਸਿਆ ਕਿ ਉਸ ਨੂੰ 1 ਮਈ ਨੂੰ ਈਰਾਨ ਵਿਚ ਅਗਵਾ ਕਰ ਲਿਆ ਗਿਆ ਸੀ। ਉਸ ਨੂੰ ਇਕ ਮਹੀਨੇ ਤਕ ਉੱਥੇ ਕਿਡਨੈਪ ਕਰੀ ਰੱਖਿਆ ਤੇ ਉਸ ਨਾਲ ਕੁੱਟਮਾਰ ਕਰਦੇ ਰਹੇ। ਪਰਿਵਾਰ ਤੋਂ ਉਸ ਦੀ ਰਿਹਾਈ ਲਈ 2 ਕਰੋੜ ਰੁਪਏ ਦੀ ਫ਼ਿਰੌਤੀ ਵੀ ਮੰਗੀ ਗਈ। ਈਰਾਨ ਦੀ ਸੀ.ਆਈ.ਡੀ. ਨੇ ਉਸ ਨੂੰ ਤੇ ਹੋਰ ਬੰਧਕਾਂ ਨੂੰ ਛੁਡਵਾਇਆ ਤੇ ਫ਼ਿਰ ਉਸ ਨੂੰ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਹੋਈ, ਪਰ ਜੰਗ ਕਾਰਨ ਉਹ ਉੱਥੇ ਫੱਸ ਗਿਆ। ਹੁਣ ਐਤਵਾਰ ਨੂੰ ਉਸ ਦੀ ਘਰ ਵਾਪਸੀ ਹੋਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News