ਚੋਰੀ ਦੇ ਮਾਮਲਿਆਂ ''ਚ 4 ਨਾਮਜ਼ਦ, ਇਕ ਗ੍ਰਿਫ਼ਤਾਰ

Sunday, Jun 22, 2025 - 05:04 PM (IST)

ਚੋਰੀ ਦੇ ਮਾਮਲਿਆਂ ''ਚ 4 ਨਾਮਜ਼ਦ, ਇਕ ਗ੍ਰਿਫ਼ਤਾਰ

ਬਠਿੰਡਾ (ਸੁਖਵਿੰਦਰ) : ਪੁਲਸ ਨੇ ਚੋਰੀ ਦੇ ਵੱਖ-ਵੱਖ ਮਾਮਲਿਆਂ 'ਚ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਕੋਟਫੱਤਾ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਕੋਟਫੱਤਾ ਵਿਚ ਛਾਪਾ ਮਾਰ ਕੇ ਤੇਲ ਟੈਂਕਰਾਂ 'ਚੋਂ ਤੇਲ ਚੋਰੀ ਕਰਨ ਦੇ ਦੋਸ਼ 'ਚ ਇੱਕ ਮੁਲਜ਼ਮ ਮੁਹੰਮਦ ਅਖਤਰ ਵਾਸੀ ਕੋਟਫੱਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਦੇ ਕਬਜ਼ੇ ਵਿਚੋਂ 80 ਲੀਟਰ ਡੀਜ਼ਲ ਬਰਾਮਦ ਕੀਤਾ ਹੈ। ਪੁਲਸ ਵਲੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਸੇ ਤਰ੍ਹਾਂ ਨਵੂ ਕੁਮਾਰ ਵਾਸੀ ਜੀਵਨ ਸਿੰਘ ਵਾਲਾ ਨੇ ਥਾਣਾ ਮੌੜ ਵਿਖੇ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਅਣਪਛਾਤੇ ਚੋਰਾਂ ਨੇ ਕੁੱਝ ਦਿਨ ਪਹਿਲਾਂ ਮਾਨਸਾ ਕਲਾਂ ਅਤੇ ਰਾਮਨਗਰ ਵਿਚ ਉਸ ਦੀ ਕੰਪਨੀ ਦੇ ਟਾਵਰਾਂ ਤੋਂ ਕਾਰਡ ਅਤੇ ਹੋਰ ਪੁਰਜ਼ੇ ਚੋਰੀ ਕਰ ਲਏ ਸਨ, ਜਿਨ੍ਹਾਂ ਦੀ ਕੀਮਤ ਕਰੀਬ 45 ਹਜ਼ਾਰ ਰੁਪਏ ਸੀ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਸ ਨੇ ਮੁਲਜ਼ਮ ਹਰਬੰਸ ਸਿੰਘ, ਤਰਸੇਮ ਸਿੰਘ ਵਾਸੀ ਮਹਿਤਾ ਅਤੇ ਅਮਨਪ੍ਰੀਤ ਸਿੰਘ ਵਾਸੀ ਬਠਿੰਡਾ ਨੂੰ ਨਾਮਜ਼ਦ ਕੀਤਾ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
 

 


author

Babita

Content Editor

Related News