ਸੰਗਰੂਰ ''ਚ ਸਾਈਕਲਿਸਟਾਂ ਨਾਲ ਲੁੱਟ ਦੀ ਕੋਸ਼ਿਸ਼! ਕਾਰ ਸਵਾਰਾਂ ਨੇ ਲਹਿਰਾਈ ਤਲਵਾਰ, ਕੈਮਰੇ ''ਚ ਕੈਦ ਹੋਈ ਘਟਨਾ

Wednesday, May 27, 2026 - 06:07 PM (IST)

ਸੰਗਰੂਰ ''ਚ ਸਾਈਕਲਿਸਟਾਂ ਨਾਲ ਲੁੱਟ ਦੀ ਕੋਸ਼ਿਸ਼! ਕਾਰ ਸਵਾਰਾਂ ਨੇ ਲਹਿਰਾਈ ਤਲਵਾਰ, ਕੈਮਰੇ ''ਚ ਕੈਦ ਹੋਈ ਘਟਨਾ

ਸੰਗਰੂਰ: ਸੰਗਰੂਰ ਵਿਚ ਅੱਜ ਸਵੇਰੇ-ਸਵੇਰੇ ਕੁਝ ਸਾਈਕਲਿਸਟਾਂ ਨਾਲ ਲੁੱਟਖੋਹ ਦੀ ਕੋਸ਼ਿਸ਼ ਹੋਈ। ਇਸ ਦੌਰਾਨ ਇਕ ਚਿੱਟੀ ਕਾਰ ਵਿਚ ਆਏ ਹਮਲਾਵਰਾਂ ਨੇ ਤਲਵਾਰ ਲਹਿਰਾ ਕੇ ਸਾਈਕਲਿਸਟਾਂ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ। ਹਾਲਾਂਕਿ ਲੋਕਾਂ ਦੇ ਇਕੱਠੇ ਹੋਣ 'ਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਸਾਈਕਲਿਸਟਾਂ ਦੇ ਕੈਮਰਿਆਂ ਵਿਚ ਵੀ ਕੈਦ ਹੋ ਗਈ।

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ 3-4 ਸਾਈਕਲ ਸਵਾਰ ਮੁੱਖ ਮਾਰਗ ਤੋਂ ਲੰਘ ਰਹੇ ਸਨ। ਪਿੱਛੇ ਤੋਂ ਆਈ ਇਕ ਤੇਜ਼ ਰਫ਼ਤਾਰ ਕਾਰ ਨੇ ਅਚਾਨਕ ਉਨ੍ਹਾਂ ਦੇ ਅੱਗੇ ਆ ਕੇ ਬ੍ਰੇਕ ਮਾਰ ਦਿੱਤੀ, ਜਿਸ ਕਾਰਨ ਇਕ ਸਾਈਕਲ ਸਵਾਰ ਕਾਰ ਨਾਲ ਟਕਰਾ ਕੇ ਜ਼ਖ਼ਮੀ ਹੋ ਗਿਆ। ਚਸ਼ਮਦੀਦਾਂ ਅਨੁਸਾਰ, ਟੱਕਰ ਹੁੰਦੇ ਹੀ ਕਾਰ ਸਵਾਰ ਇਕ ਨੌਜਵਾਨ ਨੇ ਖਿੜਕੀ ਤੋਂ ਬਾਹਰ ਨਿਕਲ ਕੇ ਤਲਵਾਰ ਦਿਖਾਈ ਅਤੇ ਉਨ੍ਹਾਂ ਨੂੰ ਰੋਕਣ ਤੇ ਡਰਾਉਣ ਦੀ ਕੋਸ਼ਿਸ਼ ਕੀਤੀ।

ਹਾਲਾਂਕਿ, ਜਦੋਂ ਬਾਕੀ ਸਾਈਕਲ ਸਵਾਰ ਆਪਣੇ ਜ਼ਖ਼ਮੀ ਸਾਥੀ ਕੋਲ ਇਕੱਠੇ ਹੋ ਗਏ, ਤਾਂ ਕਾਰ ਸਵਾਰ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਪੂਰੀ ਘਟਨਾ ਦੀ ਵੀਡੀਓ ਸਾਈਕਲਾਂ 'ਤੇ ਲੱਗੇ ਕੈਮਰਿਆਂ ਵਿਚ ਰਿਕਾਰਡ ਹੋ ਗਈ ਹੈ। ਫੁਟੇਜ ਵਿਚ ਕਾਰ ਵੱਲੋਂ ਰਸਤਾ ਰੋਕਣਾ ਅਤੇ ਹਥਿਆਰ ਲਹਿਰਾਉਣਾ ਸਾਫ਼ ਦਿਖਾਈ ਦੇ ਰਿਹਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ.  ਕੈਮਰਿਆਂ ਦੀ ਫੁਟੇਜ ਅਤੇ ਸਾਈਕਲ ਸਵਾਰਾਂ ਦੇ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।
 


author

Anmol Tagra

Content Editor

Related News