ਕੋਟਪਾ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ

Sunday, Oct 29, 2017 - 07:09 AM (IST)

ਕੋਟਪਾ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ

ਪੱਟੀ,   (ਸੌਰਭ)-  ਸਿਵਲ ਸਰਜਨ ਤਰਨਤਾਰਨ ਡਾ. ਇੰਦਰ ਮੋਹਨ ਗੁਪਤਾ ਐੱਸ. ਐੱਮ. ਓ. ਪੱਟੀ ਅਤੇ ਡਾ. ਕੰਵਲਜੋਤ ਕੌਰ ਐੱਸ. ਐੱਮ. ਓ. ਘਰਿਆਲਾ ਦੀ ਰਹਿਨੁਮਾਈ ਹੇਠ ਸ਼ਹਿਰ ਪੱਟੀ ਅਤੇ ਬਲਾਕ ਘਰਿਆਲਾ ਦੇ ਵੱਖ-ਵੱਖ ਪਿੰਡਾਂ ਦੇ ਤੰਬਾਕੂ ਵਿਕਰੇਤਾਵਾਂ ਦੇ ਚਲਾਨ ਕੱਟੇ ਗਏ ਅਤੇ ਮੌਕੇ 'ਤੇ ਹੀ ਜੁਰਮਾਨੇ ਵਸੂਲ ਕੀਤੇ ਗਏ। 
ਮੈਡੀਕਲ ਅਫਸਰ ਡਾ. ਸਾਹਿਲ ਗੁਪਤਾ ਨੇ ਹੈਲਥ ਐਕਟ ਬਾਰੇ ਦੁਕਾਨਦਾਰਾਂ ਨੂੰ ਜਾਣਕਾਰੀ ਦਿੱਤੀ। ਇਸ ਕਾਨੂੰਨ ਦੀ ਕੋਈ ਵੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ, ਕੈਦ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ। ਤੰਬਾਕੂ ਸੇਵਨ ਕਰਨ ਨਾਲ ਮੂੰਹ ਦਾ ਕੈਂਸਰ, ਫੇਫੜਿਆਂ ਦਾ ਕੈਂਸਰ ਆਦਿ ਬੀਮਾਰੀਆਂ ਲੱਗਦੀਆਂ ਹਨ। ਡਾ. ਗੁਪਤਾ ਨੇ ਦੱਸਿਆ ਕਿ ਭਾਰਤ ਵਿਚ ਕੈਂਸਰ ਨਾਲ ਮਰਨ ਵਾਲੇ 100 ਰੋਗੀਆਂ ਵਿਚੋਂ 40 ਤੰਬਾਕੂ ਦੇ ਸੇਵਨ ਨਾਲ ਮਰਦੇ ਹਨ। ਇਸ ਸਮੇਂ ਲਖਵਿੰਦਰ ਸਿੰਘ ਸੁਪਰਵਾਈਜ਼ਰ, ਮਨਜੀਤ ਸਿੰਘ, ਪ੍ਰਮਜੀਤ ਸਿੰਘ, ਬਿਕਰਮਜੀਤ ਸਿਮਘ, ਦਲਜੀਤ ਸਿੰਘ, ਨਵਜੋਤ ਸਿੰਘ, ਮਨਜਿੰਦਰ ਸਿੰਘ ਤੋਂ ਇਲਾਵਾ ਮੋਹਤਬਰ ਵਿਅਕਤੀ ਹਾਜ਼ਰ ਸਨ।


Related News