ਅੰਮ੍ਰਿਤਸਰ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਫੜਿਆ ਲੱਖਾਂ ਦਾ ਸੋਨਾ, ਅਜਿਹੀ ਜਗ੍ਹਾ ਲੁਕਾਇਆ ਕਿ ਉੱਡੇ ਹੋਸ਼
Saturday, Dec 04, 2021 - 11:32 AM (IST)
ਰਾਜਾਸਾਂਸੀ (ਰਾਜਵਿੰਦਰ) : ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੇ ਇਕ ਯਾਤਰੀ ਕੋਲੋਂ 196.5 ਗ੍ਰਾਮ ਸੋਨਾ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏਅਰ ਇੰਡੀਆ ਐਕਸਪ੍ਰੈੱਸ ਉਡਾਣ ਨੰਬਰ ਆਈ ਐਕਸ 192 ਤੋਂ ਦੁਬਈ ਰਾਹੀਂ ਸਫ਼ਰ ਕਰ ਕੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੁੱਜੇ ਯਾਤਰੀ ਸਬੀਰ ਪੁੱਤਰ ਰਹਿਮਤ ਨੇੜੇ ਵਾਸੀ ਨਿਊ ਮਸਜਿਦ ਅਨਸਾਰੀਆ, ਸਿਕੰਦਰਾਬਾਦ, ਬੁਲੰਦ ਸ਼ਹਿਰ, ਯੂ. ਪੀ. ਦੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕਸਟਮ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀਆਂ ਦੀ ਟੀਮ ਵੱਲੋਂ ਬਰੀਕੀ ਨਾਲ ਜਾਂਚ ਪੜਤਾਲ ਕਰਨ ਉਪਰੰਤ 196.60 ਗ੍ਰਾਮ ਸੋਨਾ ਜੋ ਕਿ ਬੈਗ ਦੇ ਟਾਇਰਾਂ ਵਿਚ ਲੁਕਾ ਕੇ ਲਿਆ ਰਿਹਾ ਸੀ, ਕਸਟਮ ਵਿਭਾਗ ਵੱਲੋਂ ਕਾਬੂ ਕਰ ਲਿਆ ਗਿਆ ਹੈ, ਜਿਸ ਦੀ ਬਾਜ਼ਾਰੀ ਕੀਮਤ ਸਾਢੇ 9 ਲੱਖ ਦੇ ਕਰੀਬ ਹੈ। ਕਸਟਮ ਅਧਿਕਾਰੀਆਂ ਵੱਲੋਂ ਉਕਤ ਵਿਅਕਤੀ ਨੂੰ ਸੋਨੇ ਸਮੇਤ ਕਾਬੂ ਕਰ ਕੇ ਅਗਲੇਰੀ ਕਾਨੂਨੀ ਕਾਰਵਾਈ ਆਰੰਭ ਕੀਤੀ ਗਈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਾਂਗਰਸ ’ਚ ਸ਼ਾਮਲ ਹੋਣ ’ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ
ਬੈਗ ਪਹੀਆਂ ’ਚ ਲੁਕੋ ਕੇ ਰੱਖਿਆ ਸੀ ਸੋਨਾ
ਮੁਲਜ਼ਮ ਏਅਰ ਇੰਡੀਆ ਦੀ ਫਲਾਈਟ IX-192 ਰਾਹੀਂ ਸ੍ਰੀ ਗੁਰੂ ਰਾਮਦਾਸ ਏਅਰ ਪੋਰਟ ਪਹੁੰਚਿਆ। ਮੁਲਜ਼ਮ ਜਦੋਂ ਸਾਮਾਨ ਲੈ ਕੇ ਕਸਟਮ ਵਿਭਾਗ ਵੱਲ ਵਧਿਆ ਤਾਂ ਅਧਿਕਾਰੀਆਂ ਨੂੰ ਉਸ ਦੀਆਂ ਗਤੀਵਿਧੀਆਂ ’ਤੇ ਸ਼ੱਕ ਹੋਇਆ। ਮੁਲਜ਼ਮ ਵਾਰ ਵਾਰ ਬੈਗ ਦੇ ਪਹੀਆ ਨੂੰ ਹੱਥ ਲਾ ਕੇ ਚੈੱਕ ਕਰ ਰਿਹਾ ਸੀ। ਕਸਟਮ ਵਿਭਾਗ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ। ਬੈਗ ਦੀ ਤਲਾਸ਼ੀ ਲਈ ਤਾਂ ਉਸ ਦੇ ਪਹੀਆਂ ਵਿਚੋਂ 196.60 ਗ੍ਰਾਮ ਸੋਨਾ ਨਿਕਲਿਆ।
ਇਹ ਵੀ ਪੜ੍ਹੋ : ਡੋਲੀ ਵਾਲੀ ਰੇਂਜ ਰੋਵਰ ਨਾਲ ਟੱਕਰ ਤੋਂ ਬਾਅਦ ਲਾੜੇ ਦੇ ਸਾਥੀ ਖੋਹ ਕੇ ਲੈ ਗਏ ਸਕਾਰਪੀਓ, ਥਾਣੇ ਪੁੱਜੀ ਪੂਰੀ ਬਾਰਾਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?