ਹੁਣ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੀ ਖੈਰ ਨਹੀਂ,ਖਾਣੀ ਪੈ ਸਕਦੀ ਹੈ ਜੇਲ੍ਹ ਦੀ ਹਵਾ
Wednesday, May 05, 2021 - 05:31 PM (IST)
ਬਠਿੰਡਾ (ਵਰਮਾ, ਕੁਨਾਲ ਬਾਂਸਲ): ਕੋਰੋਨਾ ਮਹਾਮਾਰੀ ਦੇ ਚੱਲਦਿਆਂ ਲਗਾਏ ਗਏ ਵੀਕੈਂਡ ਕਰਫਿਊ ਅਤੇ ਸ਼ਾਮ ਨੂੰ 6 ਵਜੇਂ ਤੋਂ ਬਾਅਦ ਲੱਗਣ ਵਾਲੇ ਲਾਕਡਾਊਨ ਦਾ ਉਲੰਘਣ ਕਰਨ ਵਾਲਿਆਂ ਨੂੰ ਹੁਣ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਕਤ ਆਦੇਸ਼ਾਂ ਦਾ ਉਲੰਘਣ ਕਰਨ ਵਾਲਿਆਂ ਦੇ ਲਈ ਗੋਲ ਡਿੱਗੀ ਨੇੜੇ ਸਥਿਤ ਐੱਸ.ਐੱਸ.ਡੀ.ਸੀਨੀਅਰ ਸੈਕੰਡਰੀ ਸਕੂਲ ਨੂੰ ਅਸਥਾਈ ਜੇਲ੍ਹ ਵਿਚ ਤਬਦੀਲ ਕੀਤਾ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਨਿਵਾਸਨ ਨੇ ਦੱਸਿਆ ਕਿ ਜ਼ਿਲ੍ਹੇ ਦੀ ਸੀਮਾ ਅੰਦਰ ਸ਼ਾਮ ਨੂੰ 6 ਵਜੇਂ ਤੋਂ ਲੈ ਕਿ 5 ਵਜੇ ਤੱਕ ਅਤੇ ਸੁੱਕਰਵਾਰ ਨੂੰ ਸ਼ਾਮ 6 ਤੋਂ ਸੋਮਵਾਰ ਸਵੇਰੇ 5 ਵਜੇਂ ਤੱਕ ਕਰਫਿਊ ਦੀ ਘੋਸ਼ਣਾ ਕੀਤੀ ਗਈ ਹੈ।
ਇਹ ਵੀ ਪੜ੍ਹੋ: ਆਪ ਵਿਧਾਇਕ ਹਰਪਾਲ ਚੀਮਾ ਕੋਰੋਨਾ ਪਾਜ਼ੇਟਿਵ, ਫੇਸਬੁੱਕ ’ਤੇ ਪੋਸਟ ਪਾ ਕੀਤੀ ਇਹ ਅਪੀਲ
ਇਸ ਵਿਚ ਉਕਤ ਸਮੇਂ ਦੌਰਾਨ ਕੋਈ ਵੀ ਵਿਅਕਤੀ ਬਾਹਰ ਸੜਕ 'ਤੇ ਜਾਂ ਜਨਤਕ ਜਗ੍ਹਾ ਤੇ ਨਹੀਂ ਨਿਕਲਦਾ ਹੈ ਤਾਂ ਇਨ੍ਹਾਂ ਆਦੇਸ਼ਾਂ ਦਾ ਉਲੰਘਣ ਕਰਨ ਵਾਲਿਆਂ ਦੇ ਨਾਲ ਪੁਲਸ ਵਲੋਂ ਸਖ਼ਤੀ ਨਾਲ ਪੇਸ਼ ਆ ਕੇ ਉਸ ਨੂੰ ਖੁੱਲ੍ਹੀ ਜੇਲ੍ਹ ਭੇਜਿਆ ਜਾ ਸਕਦਾ ਹੈ। ਇਸ ਵਿਚ ਐੱਸ.ਐੱਸ.ਪੀ.ਬਠਿੰਡਾ ਵਲੋਂ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਮਨਜ਼ੂਰੀ ਮੰਗੀ ਸੀ। ਉਕਤ ’ਤੇ ਕਾਰਵਾਈ ਕਰਦਿਆਂ ਐੱਸ.ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਨੂੰ ਓਪਨ ਜੇਲ੍ਹ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: ਬਠਿੰਡਾ ਜ਼ਿਲ੍ਹੇ ’ਚ ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, 20 ਲੋਕਾਂ ਦੀ ਮੌਤ, 800 ਤੋਂ ਵਧੇਰੇ ਦੀ ਰਿਪੋਰਟ ਪਾਜ਼ੇਟਿਵ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?