ਜੀ. ਐੱਸ. ਟੀ. ਅਤੇ ਨੋਟਬੰਦੀ ਕਾਰਨ ਬਜ਼ਾਰਾਂ ''ਚ ਕਰਫਿਊ ਵਾਲੀ ਸਥਿਤੀ

Saturday, Oct 07, 2017 - 03:57 PM (IST)


ਬੁਢਲਾਡਾ(ਮਨਜੀਤ) - ਜਿਥੇ ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਔਰਤਾ ਕਈ ਦਿਨ ਪਹਿਲਾਂ ਹੀ ਖਰੀਦਦਾਰੀ ਸ਼ੁਰੂ ਕਰ ਦਿੰਦਿਆਂ ਸਨ ਤੇ ਸ਼ਹਿਰ ਅੰਦਰ ਚਹਿਲ ਪਹਿਲ ਦੇਖਣ ਨੂੰ ਮਿਲਦੀ ਸੀ ਪਰ ਅੱਜ ਕਲ੍ਹ ਬਾਜ਼ਾਰਾਂ 'ਚ ਸਨਾਟਾ ਦੇਖਣ ਨੂੰ ਮਿਲ ਰਿਹਾ ਹੈ। ਬੇਸ਼ੱਕ ਨੋਟਬੰਦੀ ਨੂੰ ਲਗਭਗ 10 ਮਹੀਨੇ ਬੀਤ ਚੁੱਕੇ ਹਨ ਪਰ ਜੀ. ਐਸ. ਟੀ. ਕਾਰਨ ਦੁਕਾਨਾਂ ਵਾਲੇ ਆਪਣਾ ਮਾਲ ਘੱਟ ਮੰਗਵਾ ਰਹੇ ਹਨ ਕਿਉਂਕਿ ਕਈ ਐਟਮਾ 'ਤੇ ਜੀ. ਐਸ. ਟੀ. 28 ਪ੍ਰਤੀਸ਼ਤ ਲੱਗਣ ਕਾਰਨ ਰੇਟਾ ਦੇ ਭਾਅ ਆਸਮਾਨ ਨੂੰ ਛੂੰਹਣ ਲੱਗੇ ਹਨ, ਜਿਸ ਦਾ ਅਸਰ ਤਿਉਹਾਰਾਂ ਦੇ ਦਿਨਾਂ 'ਚ ਖਾਲੀ ਪਏ ਬਜ਼ਾਰਾਂ ਤੋਂ ਦੇਖਿਆ ਜਾ ਸਕਦਾ ਹੈ।
ਇਸ ਵਿਸ਼ੇ 'ਤੇ ਵੱਖ-ਵੱਖ ਦੁਕਾਨਦਾਰਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਅੱਜ-ਕਲ੍ਹ ਤਿਉਹਾਰਾਂ ਦੇ ਸ਼ੀਜਨ ਨੂੰ ਲੈ ਕੇ ਔਰਤਾਂ 'ਚ ਕਾਫੀ ਉਤਸ਼ਾਹ ਪਾਇਆ ਜਾਂਦਾ ਸੀ ਪਰ ਇਸ ਵਾਰ ਮੰਦੇ ਦੀ ਮਾਰ ਕਾਰਨ ਜਿਥੇ ਸਾਰੇ ਦੁਕਾਨਦਾਰ ਵਿਹਲੇ ਬੈਠ ਕੇ ਮੁੜ ਜਾਂਦੇ ਹਨ। ਜੀ. ਐਸ. ਟੀ. ਲੱਗਣ ਕਾਰਨ ਨਵਾਂ ਮਾਲ ਨਹੀਂ ਆ ਰਿਹਾ। ਕਾਂਗਰਸ ਪਾਰਟੀ ਦੀ ਸੀਨੀਅਰੀ ਆਗੂ ਰਣਜੀਤ ਕੋਰ ਭੱਟੀ ਨੇ ਜੀ. ਐਸ. ਟੀ. ਦੇ ਵਿਰੋਧ 'ਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨੋਟਬੰਦੀ ਕਰਕੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਕਾਰਪੋਰੇਟ ਘਰਾਣਿਆ ਦੇ ਹਿਤ ਪੂਰਣ ਲਈ ਬੈਕਾਂ 'ਚ ਜਮਾ ਕਰਵਾ ਲਈ ਗਈ ਅਤੇ ਹੁਣ ਸਾਮਰਾਜ ਪੱਖੀ ਆਰਥਿਕ ਨੀਤੀਆ ਤਹਿਤ ਨਵਾਂ ਪੈਂਤਰਾ ਅਖਤਿਆਰ ਕਰਦੇ ਹੋਏ ਮੋਦੀ ਸਰਕਾਰ ਵੱਲੋਂ ਵਸਤੂ ਸੇਵਾ ਕਰ ਪ੍ਰਣਾਲੀ ਲਾਗੂ ਕੀਤੀ ਗਈ ਹੈ। ਜਿਸਦੀਆਂ ਮੱਦਾ ਤੈਅ ਕਰਦੇ ਸਮੇਂ ਕੀਰਤੀ ਵਰਗ ਦੀ ਆਰਥਿਕ ਹਾਲਤ ਦਾ ਕੋਈ ਧਿਆਨ ਨਹੀਂ ਰੱਖਿਆ । ਇਸ ਪ੍ਰਣਾਲੀ ਦੇ ਲਾਗੂ ਹੋਣ ਨਾਲ ਆਮ ਉਤਪਾਦਕਾ ਉੱਪਰ ਟੈਕਸਾ ਦਾ ਅਸਹਿ ਭਾਰ ਪਿਆ ਹੈ। ਤਿਓਹਾਰਾਂ 'ਤੇ ਖਾਸਕਰ ਕਰਵਾ ਚੌਥ ਦੇ ਵਰਤ ਮੌਕੇ ਔਰਤਾਂ 'ਚ ਮੋਦੀ ਸਰਕਾਰ ਪ੍ਰਤੀ ਭਾਰੀ ਰੋਸ ਹੈ ਕਿਉਂਕਿ ਜੀ. ਐੱਸ. ਟੀ. ਤੇ ਨੋਟਬੰਦੀ ਕਾਰਨ ਦੇਸ਼ ਦੀ ਅਰਥ ਵਿਵਸਥਾ ਤਬਾਹ ਹੋ ਚੁੱਕੀ ਹੈ। ਬੀਬੀ ਰਣਜੀਤ ਕੌਰ ਭੱਟੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਨੋਟਬੰਦੀ ਅਤੇ ਜੀ. ਐੱਸ. ਟੀ ਲਾਗੂ ਕਰਕੇ ਬਜ਼ਾਰਾਂ 'ਚ ਰੋਣਕ ਦੀ ਥਾਂ ਕਰਫਿਊ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ।


Related News