ਕਰਫਿਊ ਕਾਰਨ ਕੰਮ ਬੰਦ ਹੋਣ ਦੇ ਚੱਲਦੇ ਨੌਜਵਾਨ ਨੇ ਲਿਆ ਫਾਹਾ
Saturday, Apr 18, 2020 - 03:04 PM (IST)
ਪਾਤੜਾਂ (ਮਾਨ): ਕਰਿਫਊ ਕਾਰਨ ਕੰਮ ਬੰਦ ਹੋਣ ਕਰਕੇ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਰਿਵਾਰਕ ਮੈਂਬਰਾਂ ਵਲੋਂ ਤੁਰੰਤ ਉਸ ਨੂੰ ਹਸਪਤਾਲ ਪਾਤੜਾਂ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਥਾਣਾ ਮੁਖੀ ਪਾਤੜਾਂ ਇੰਸਪੈਕਟਰ ਬਲਜੀਤ ਸਿੰਘ ਅਤੇ ਸਿਟੀ ਚੌਕੀ ਇੰਚਾਰਜ ਹਰਸ਼ਬੀਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜ ਦਿੱਤਾ ਗਿਆ ਹੈ।ਸ਼ਹਿਰ ਦੀ ਆਨੰਦ ਬਸਤੀ ਦੇ ਦੋ ਸਕੇ ਭਰਾ ਮਨਜੀਤ ਸਿੰਘ ਅਤੇ ਸੁਰਜੀਤ ਸਿੰਘ ਕਾਰਾ ਧੋਣ ਦਾ ਕੰਮ ਕਰਦੇ ਸਨ, ਚੱਲ ਰਹੇ ਲਾਕਡਾਊਨ ਦੀ ਵਜ੍ਹਾ ਕਾਰਨ ਕੰਮਕਾਜ ਠੱਪ ਹੋ ਗਿਆ ਸੀ ਅਤੇ ਪਰਿਵਾਰ ਆਰਥਿਕ ਤੌਰ ਤੇ ਪਰੇਸ਼ਾਨ ਸੀ। ਦੱਸਣਯੋਗ ਹੈ ਕਿ ਛੋਟਾ ਭਰਾ ਸੁਰਜੀਤ ਸਿੰਘ ਸ਼ੈਲਰ 'ਚ ਮਜ਼ਦੂਰੀ ਕਰਨ ਲੱਗ ਗਿਆ ਬੀਤੀ ਰਾਤ ਗਿਆਰਾਂ ਵਜੇ ਦੇ ਕਰੀਬ ਜਦੋਂ ਸੁਰਜੀਤ ਸਿੰਘ ਕੰਮ 'ਤੇ ਗਿਆ ਹੋਇਆ ਸੀ ਤਾਂ ਮਨਜੀਤ ਸਿੰਘ (28) ਨੇ ਘਰ ਦੇ ਦੂਜੇ ਕਮਰੇ 'ਚ ਜਾ ਕੇ ਆਪਣੀ ਪਤਨੀ ਦੀ ਚੁੰਨੀ ਨਾਲ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।
ਇਸ ਸਬੰਧੀ ਥਾਣਾ ਮੁਖੀ ਪਾਤੜਾਂ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਛੋਟੇ ਭਰਾ ਸੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜ ਦਿੱਤਾ ਗਿਆ ਹੈ।