ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਕੱਟੇ ਚਲਾਨ

Monday, Sep 18, 2017 - 01:00 AM (IST)

ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਕੱਟੇ ਚਲਾਨ

ਗੁਰਦਾਸਪੁਰ,   (ਵਿਨੋਦ)-  ਜ਼ਿਲਾ ਪੁਲਸ ਮੁਖੀ ਹਰਚਰਨ ਸਿੰਘ ਭੁੱਲਰ ਦੇ ਨਿਰਦੇਸ਼ਾਂ ਅਨੁਸਾਰ ਨਗਰ ਦੀ ਟ੍ਰੈਫ਼ਿਕ ਸਮੱਸਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੱਜ ਐੱਸ. ਡੀ. ਕਾਲਜ ਨੇੜੇ ਟ੍ਰੈਫ਼ਿਕ ਇੰਚਾਰਜ ਸਬ ਇੰਸਪੈਕਟਰ ਨਰੇਸ਼ ਮਹਾਜਨ ਦੀ ਅਗਵਾਈ ਹੇਠ ਪੁਲਸ ਨਾਕਾ ਲਾਇਆ ਗਿਆ। ਉਨ੍ਹਾਂ ਦੀ ਟੀਮ ਵੱਲੋਂ ਵਾਹਨਾਂ ਦੇ ਕਾਗ਼ਜ਼ ਵਗ਼ੈਰਾ ਚੈੱਕ ਕੀਤੇ ਗਏ ਤੇ ਪ੍ਰੈਸ਼ਰ ਹਾਰਨਾਂ ਤੋਂ ਇਲਾਵਾ ਅਧੂਰੇ ਕਾਗਜ਼ਾਂ ਵਾਲੇ ਵਾਹਨਾਂ ਦੇ ਚਲਾਨ ਵੀ ਕੱਟੇ ਗਏ। ਉਨ੍ਹਾਂ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੀ ਜਿੱਥੇ ਅਪੀਲ ਕੀਤੀ ਉਥੇ ਹੀ ਲੋਕਾਂ ਨੂੰ ਆਪਣੇ ਵ੍ਹੀਕਲਾਂ ਦੇ ਕਾਗ਼ਜ਼ ਮੁਕੰਮਲ ਰੱਖਣ ਅਤੇ ਸਕੂਲ-ਮੋਟਰਸਾਈਕਲਾਂ 'ਤੇ ਦੋਹਰੀ ਸਵਾਰੀ ਤੇ ਹੈਲਮੇਟ ਪਾ ਕੇ ਚਲਾਉਣ ਲਈ ਜਾਗਰੂਕ ਕੀਤਾ। ਇਸ ਮੌਕੇ ਏ. ਐੱਸ. ਆਈ. ਬਲਵੀਰ ਮਸੀਹ, ਐੱਚ. ਸੀ. ਅਸ਼ਵਨੀ ਕੁਮਾਰ, ਗੁਰਮੁਖ ਸਿੰਘ, ਗੁਰਦੀਪ ਕੌਰ ਹਾਜ਼ਰ ਸਨ। 


Related News