ਸੀ. ਟੀ. ਯੂ. ਨੇ ਲੰਬੇ ਰੂਟ ''ਤੇ ਚਲਾਈਆਂ 31 ਬੱਸਾਂ

Saturday, Jul 27, 2019 - 12:41 PM (IST)

ਸੀ. ਟੀ. ਯੂ. ਨੇ ਲੰਬੇ ਰੂਟ ''ਤੇ ਚਲਾਈਆਂ 31 ਬੱਸਾਂ

ਚੰਡੀਗੜ੍ਹ (ਸਾਜਨ) : ਸੀ. ਟੀ. ਯੂ. ਨੇ ਲੰਬੇ ਰੂਟ 'ਤੇ ਸੁਪਰ ਲਗਜ਼ਰੀ ਬੱਸਾਂ ਦੀ ਸਹੂਲਤ ਸ਼ੁਰੂ ਕੀਤੀ ਹੈ। ਇਹ ਬੱਸਾਂ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹਨ। ਇਨ੍ਹਾਂ 'ਚ ਪੈਨਿਕ ਬਟਨ ਤੋਂ ਇਲਾਵਾ 100 ਨੰਬਰ 'ਤੇ ਕਾਲ ਵੀ ਲੱਗ ਸਕੇਗੀ। ਯੂ. ਟੀ. ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਸ਼ੁੱਕਰਵਾਰ ਸਵੇਰੇ 31 ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਪ੍ਰਸ਼ਾਸਕ ਦੇ ਐਡਵਾਈਜ਼ਰ ਮਨੋਜ ਪਰਿਦਾ, ਟਰਾਂਸਪੋਰਟ ਸੈਕਟਰੀ ਅਜੈ ਸਿੰਗਲਾ ਸਮੇਤ ਹੋਰ ਆਲਾ ਅਧਿਕਾਰੀ ਮੌਜੂਦ ਰਹੇ। ਹਰੇਕ ਬੱਸ ਦੀ ਲਾਗਤ 50 ਲੱਖ ਰੁਪਏ ਹੈ।

40 ਐੱਚ. ਵੀ. ਏ. ਸੀ. ਬੱਸਾਂ ਨੂੰ ਹਾਸਲ ਕਰਨ ਲਈ ਪ੍ਰਸ਼ਾਸਨ ਨੇ ਕੁੱਲ 20 ਕਰੋੜ ਰੁਪਏ ਖਰਚ ਕੀਤੇ ਹਨ। ਇਹ ਬੱਸਾਂ ਸ਼ਿਮਲਾ, ਮਨਾਲੀ, ਦੇਹਰਾਦੂਨ, ਅੰਮ੍ਰਿਤਸਰ, ਹਿਸਾਰ, ਹਰਿਦੁਆਰ, ਦਿੱਲੀ, ਝਾਂਸੀ, ਜਵਾਲਾ ਜੀ, ਬੈਜਨਾਥ ਤੱਕ ਚੱਲਣਗੀਆਂ। ਇਬ ਹੱਸਾਂ ਹੀਟਿੰਗ ਵੈਂਟੀਲੇਸ਼ਨ ਐਂਡ ਏਅਰ ਕੰਡੀਸ਼ਨ ਨਾਲ ਲੈਸ ਹੋਣਗੀਆਂ। ਇਨ੍ਹਾਂ 'ਚ ਮੋਬਾਇਲ ਚਾਰਜਿੰਗ ਪੁਆਇੰਟ ਅਤੇ ਐੱਲ. ਈ. ਡੀ. ਡੈਸਟੀਨੇਸ਼ਨ ਬੋਰਡ ਸਮੇਤ ਕਈ ਅਤਿ-ਆਧੁਨਿਕ ਸਹੂਲਤਾਵਾਂ ਰਹਿਣਗੀਆਂ। ਬੱਸਾਂ 'ਚ ਨਵੀਂ ਇਲੈਕਟ੍ਰਾਨਿਕ ਤਕਨੀਕ ਕੰਟਰੋਲ ਡੀਜ਼ਲ ਇੰਜਣ ਹਨ। ਇਨ੍ਹਾਂ 'ਚ ਟ੍ਰੈਕਿੰਗ ਲਈ ਕੈਮਰੇ, ਐੱਲ. ਈ. ਡੀ. ਡੈਸਟੀਨੇਸ਼ਨ ਬੋਰਡ ਵੀ ਲੱਗਾ ਹੈ। ਬੱਸਾਂ 'ਚ ਸੀਟ ਦੀ ਹਰ ਇਕ ਕਤਾਰ 'ਚ ਰੀਡਿੰਗ ਲਾਈਟ, ਮੋਬਾਇਲ ਚਾਰਜਿੰਗ ਪੁਆਇੰਟ ਅਤੇ ਏ. ਸੀ. ਲੋਵਰਸ ਆਦਿ ਲਾਏ ਗਏ ਹਨ। 


author

Babita

Content Editor

Related News