ਖੰਨਾ : ਬੋਗਸ ਬਿੱਲਿੰਗ ਮਾਮਲੇ 'ਚ ਸਟੇਟ ਜੀ. ਐਸ. ਟੀ. ਮਹਿਕਮੇ ਨੇ ਹਿਰਾਸਤ 'ਚ ਲਏ 5 ਕਾਰੋਬਾਰੀ

03/13/2021 5:43:02 PM

ਲੁਧਿਆਣਾ (ਸੇਠੀ) :  ਸਟੇਟ ਜੀ. ਐਸ. ਟੀ. ਮਹਿਕਮੇ ਵੱਲੋਂ ਅੱਜ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਮਹਿਕਮੇ ਵੱਲੋਂ ਬੋਗਸ ਬਿੱਲਿੰਗ ਦੇ ਇਕ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਗਿਆ ਅਤੇ ਕਰੋੜਾਂ ਦੀ ਠੱਗੀ ਕਰ ਰਹੇ 5 ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਹਿਕਮੇ ਵੱਲੋਂ ਖੰਨਾ ਸਥਿਤ 10 ਕੰਪਲੈਕਸਾਂ 'ਚ ਇਕੱਠੇ ਦਬਿਸ਼ ਕੀਤੀ ਗਈ।

ਇਹ ਵੀ ਪੜ੍ਹੋ : ਜਿਸ ਪੁੱਤ ਦੀ ਸਲਾਮਤੀ ਲਈ ਸਦਾ ਮੰਗੀਆਂ ਦੁਆਵਾਂ, ਉਸੇ ਨੇ ਬੇਰਹਿਮੀ ਨਾਲ ਕਤਲ ਕੀਤੀ 'ਮਾਂ'

ਇਹ ਕਾਰਵਾਈ ਐਡੀਸ਼ਨਲ ਕਮਿਸ਼ਨਰ-1 ਸ਼ੌਕਤ ਅਹਿਮਦ ਦੇ ਨਿਰਦੇਸ਼ਾਂ 'ਤੇ ਕੀਤੀ ਗਈ ਹੈ, ਜਦੋਂ ਕਿ ਕਾਰਵਾਈ ਦੌਰਾਨ ਲੁਧਿਆਣਾ ਮੋਬਾਇਲ ਵਿੰਗ, ਜਲੰਧਰ ਵਿੰਗ, ਪਟਿਆਲਾ ਵਿੰਗ, ਸ਼ੰਭੂ, ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਡਵੀਜ਼ਨ ਦੀਆਂ ਟੀਮਾਂ ਵੀ ਮੌਜੂਦ ਰਹੀਆਂ। ਇਸ ਦੌਰਾਨ ਕਰੀਬ 5 ਕਾਰੋਬਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਹੁਣ 'ਡਰੱਗ ਸਟੋਰ' ਲਈ ਅਪਲਾਈ ਕਰ ਸਕਣਗੇ 'ਰਜਿਸਟਰਡ ਫਾਰਮਾਸਿਸਟ'

ਇਸ ਤੋਂ ਬਾਅਦ ਮਹਿਕਮਾ ਦੋਸ਼ੀਆਂ ਤੋਂ ਪੁੱਛਗਿੱਛ ਕਰਕੇ ਤੱਥਾਂ ਦੀ ਪੜਤਾਲ ਕਰੇਗਾ ਅਤੇ ਇਨ੍ਹਾਂ ਫਰਮਾਂ ਨਾਲ ਸਬੰਧਿਤ ਹੋਰ ਫਰਮਾਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਇਸ ਪੂਰੇ ਮਾਮਲੇ 'ਚ 45 ਫਰਮਾਂ ਸ਼ਾਮਲ ਹਨ, ਜਿਨ੍ਹਾਂ 'ਚੋਂ ਕੁੱਝ ਪੰਜਾਬ ਅਤੇ ਕੁੱਝ ਬਾਹਰੀ ਸੂਬਿਆਂ ਨਾਲ ਸਬੰਧਿਤ ਦੱਸੀਆਂ ਜਾ ਰਹੀਆਂ ਹਨ।

 


Babita

Content Editor

Related News