3 ਸਾਲਾਂ ਤੋਂ ਅੱਖ-ਮਿਚੋਲੀ ਖੇਡ ਰਿਹਾ ਭਗੌੜਾ ਗ੍ਰਿਫ਼ਤਾਰ

Thursday, Nov 12, 2020 - 04:02 PM (IST)

3 ਸਾਲਾਂ ਤੋਂ ਅੱਖ-ਮਿਚੋਲੀ ਖੇਡ ਰਿਹਾ ਭਗੌੜਾ ਗ੍ਰਿਫ਼ਤਾਰ

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਦੀ ਪੁਲਸ ਨੇ ਪਿਛਲੇ 3 ਸਾਲਾਂ ਤੋਂ ਭਗੌੜੇ ਸੁਨੀਲ ਕਾਲਾ ਪੁੱਤਰ ਸੁਭਾਸ਼ ਵਾਸੀ ਮੰਡੀ ਮੁੱਲਾਂਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਇੰਸ. ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਸੁਨੀਲ ਕਾਲਾ ਪਿਛਲੇ 3 ਸਾਲਾਂ ਤੋਂ ਮਾਣਯੋਗ ਅਦਾਲਤ ਤੋਂ ਭਗੌੜਾ ਸੀ। ਉਸ 'ਤੇ ਥਾਣਾ ਦਾਖਾ 'ਚ 2 ਅਤੇ ਜਗਰਾਓਂ 'ਚ 1 ਨਸ਼ਾ ਵਿਰੋਧੀ ਐਕਟ ਅਧੀਨ ਮੁਕੱਦਮਾ ਦਰਜ ਸੀ ਅਤੇ ਮੁਕੱਦਮਾ ਨੰਬਰ 398 ਮਿਤੀ, 23 ਦਸੰਬਰ 2017 ਥਾਣਾ ਦਾਖਾ ਵਿਖੇ 15/61/85 ਐਕਟ ਅਧੀਨ ਮਾਣਯੋਗ ਅਦਾਲਤ ਕਰਜੀਤ ਸਿੰਘ ਨੇ ਭਗੌੜਾ ਕਰਾਰ ਦਿੱਤਾ ਸੀ। ਗੁਪਤਾ ਸੂਚਨਾ ਦੇ ਅਧਾਰ 'ਤੇ ਏ. ਐੱਸ. ਆਈ. ਬਲਜੀਤ ਸਿੰਘ ਨੇ ਸਮੇਤ ਪੁਲਸ ਪਾਰਟੀ ਮੁਲਜ਼ਮ ਨੂੰ ਕਾਬੂ ਕੀਤਾ ਹੈ।


author

Babita

Content Editor

Related News