ਪੁਲਸ ਨੇ ਮਾਮਲੇ ਤਹਿਤ ਕੁਝ ਸ਼ੱਕੀ ਲੋਕਾਂ ਨੂੰ ਕੀਤਾ ਨਾਮਜ਼ਦ

Friday, Jun 22, 2018 - 04:59 AM (IST)

ਪੁਲਸ ਨੇ ਮਾਮਲੇ ਤਹਿਤ ਕੁਝ ਸ਼ੱਕੀ ਲੋਕਾਂ ਨੂੰ ਕੀਤਾ ਨਾਮਜ਼ਦ

ਲੁਧਿਆਣਾ(ਮੁਕੇਸ਼, ਰਾਮ)-ਨਿਊ ਮੋਤੀ ਨਗਰ ਸਬਜ਼ੀ ਮੰਡੀ ਗਰਾਊਂਡ ਵਿਖੇ ਦੋ ਧਿਰਾਂ ਵਿਚਾਲੇ ਮਾਮੂਲੀ ਗੱਲ ਨੂੰ ਲੈ ਕੇ ਬੁੱਧਵਾਰ ਸ਼ਾਮ ਨੂੰ ਚੱਲੀ ਗੋਲੀ ਦੇ ਮਾਮਲੇ ਵਿਚ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਕੁਝ ਲੋਕਾਂ ਨੂੰ ਕਾਬੂ ਕਰ ਕੇ ਜਾਂਚ ਨੂੰ ਅੱਗੇ ਵਧਾਇਆ ਹੈ। ਥਾਣਾ ਇੰਚਾਰਜ ਮੋਤੀ ਨਗਰ ਪ੍ਰਵੀਨ ਰਣਦੇਵ ਨੇ ਕਿਹਾ ਕਿ ਰਾਤ ਹੋਣ ਕਰ ਕੇ ਮੌਕੇ ਤੋਂ ਪੁਲਸ ਨੂੰ ਗੋਲੀਆਂ ਦੇ ਖੋਲ ਬਰਾਮਦ ਨਹੀਂ ਹੋ ਸਕੇ ਸੀ। ਵੀਰਵਾਰ ਦੁਪਹਿਰ ਨੂੰ ਪੁਲਸ ਤੇ ਪੀੜਤ ਪੱਖ ਦੇ ਲੋਕਾਂ ਨੂੰ ਗਰਾਊਂਡ ਵਿਚੋਂ ਇਕ ਗੋਲੀ ਦਾ ਖੋਲ ਬਰਾਮਦ ਹੋਇਆ ਹੈ। ਸ਼ਿਕਾਇਤਕਰਤਾ ਗੋਵਿੰਦ ਨੇ ਕਿਹਾ ਕਿ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਜਦੋਂ ਉਹ ਲੋਕ ਦੌੜ ਰਹੇ ਸੀ, ਮੋਬਾਇਲ 'ਤੇ ਉਨ੍ਹਾਂ ਦੀ ਫਿਲਮ ਵੀ ਬਣਾ ਰਹੇ ਸੀ। ਨਾਲੇ ਰਿਵਾਲਵਰ ਵਿਚ ਗੋਲੀਆਂ ਲੋਡ ਕਰ ਰਹੇ ਸੀ। ਗਰਾਊਂਡ ਵਿਚ ਗੋਲੀ ਦਾ ਖੋਲ ਬਰਾਮਦ ਹੋਣ 'ਤੇ ਉਨ੍ਹਾਂ ਥਾਣਾ ਇੰਚਾਰਚ ਨੂੰ ਤੁਰੰਤ ਸੂਚਨਾ ਦਿੱਤੀ। ਪੁਲਸ ਮੌਕੇ 'ਤੇ ਪਹੁੰਚ ਗਈ। ਆਈ. ਓ. ਰਾਜਿੰਦਰਪਾਲ ਸਿੰਘ ਨੇ ਕਿਹਾ ਕਿ ਮੁਲਜ਼ਮਆਂ ਨੂੰ ਕਾਬੂ ਕਰਨ ਲਈ ਟੀਮਾਂ ਛਾਪੇਮਾਰੀ ਲਗਾਤਾਰ ਕਰ ਰਹੀ ਹੈ। ਕੁਝ ਕਾਬੂ ਕੀਤੇ ਗਏ ਸ਼ੱਕ ਦੇ ਆਧਾਰ 'ਤੇ ਲੋਕਾਂ ਤੋਂ ਵੀ ਡੂੰਘਾਈ ਨਾਲ ਪੁੱਛਗਿਛ ਕੀਤੀ ਗਈ ਹੈ। ਮਾਮਲੇ ਦੀ ਜਾਂਚ ਤੇਜ਼ੀ ਨਾਲ ਜਾਰੀ ਹੈ।


Related News