ਪੁਜਾਰੀ ਅਤੇ ਉਸਦੀ ਪਤਨੀ ਨਾਲ ਹੱਥੋਪਾਈ

Sunday, Jun 17, 2018 - 07:21 AM (IST)

ਪੁਜਾਰੀ ਅਤੇ ਉਸਦੀ ਪਤਨੀ ਨਾਲ ਹੱਥੋਪਾਈ

ਪਟਿਆਲਾ (ਜੋਸਨ) - ਪਟਿਆਲਾ ਦੇ ਇਕ ਧਾਰਮਕ ਅਸਥਾਨ ਦੇ ਪੁਜਾਰੀ ਅਤੇ ਉਸ ਦੀ ਪਤਨੀ  ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਜਾਣਕਾਰੀ ਮਿਲਦੇ ਹੀ ਸ਼ਿਵ ਸੈਨਾ ਹਿੰਦੋਸਤਾਨ ਦੇ ਪੰਡਿਤ ਸੈੱਲ ਦੇ ਪ੍ਰਧਾਨ ਪੰਡਿਤ ਬਦਰੀ ਪ੍ਰਸਾਦ ਤੇ ਮਹਿਲਾ ਸੈਨਾ ਦੀ ਸੂਬਾ ਜਨਰਲ ਸਕੱਤਰ ਰਾਜਵੀਰ ਕੌਰ ਵਰਮਾ, ਜ਼ਿਲਾ ਚੇਅਰਮੈਨ ਰੇਨੂੰ ਕੁਮਾਰੀ ਅਤੇ ਮੀਤ ਪ੍ਰਧਾਨ ਅਮਨ ਬਹਿਲ ਵੱਲੋਂ ਪੀੜਤਾਂ ਨਾਲ ਮੁਲਾਕਾਤ ਕੀਤੀ ਗਈ, ਇਸ ਘਟਨਾ ਦੀ ਨਿੰਦਾ ਕੀਤੀ ਗਈ ।
ਇਸ ਮੌਕੇ ਸ਼ਿਵ ਸੈਨਾ ਹਿੰਦੋਸਤਾਨ ਦੇ ਵੱਖ-ਵੱਖ ਸੰਗਠਨਾਂ ਨਾਲ ਸਬੰਧਤ ਆਗੂਆਂ ਵੱਲੋਂ ਪੀੜਤ ਪਤੀ-ਪਤਨੀ ਨੂੰ ਨਾਲ ਲੈ ਕੇ ਐੱਸ.ਪੀ. ਹੈੱਡਕੁਆਰਟਰ ਨੂੰ ਸ਼ਿਕਾਇਤ ਕੀਤੀ ਗਈ ਤੇ ਕਸੂਰਵਾਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ ।
ਐੱਸ.ਪੀ. ਹੈੱਡਕੁਆਰਟਰ ਕੰਵਰਦੀਪ ਕੌਰ ਨੂੰ ਪੀੜਤ ਨੇ ਦੱਸਿਆ ਕਿ ਬੀਤੇ ਦਿਨ ਹੀ ਉਸ ਅਤੇ ਉਸ ਦੀ ਪਤਨੀ ਨਾਲ ਦੁਰਵਿਵਹਾਰ ਕੀਤਾ ਗਿਆ ਤੇ ਸਾਨੂੰ ਦੋਵਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ । ਉਨ੍ਹਾਂ ਐੱਸ. ਪੀ. ਹੈੱਡਕੁਆਰਟਰ ਕੰਵਰਦੀਪ ਕੌਰ ਨੂੰ ਇਸ ਮਾਮਲੇ ਸਬੰਧੀ ਬਣਦੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ, ਜਿਸ 'ਤੇ ਪੁਲਸ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਮਾਮਲੇ 'ਚ ਬਣਦੀ ਕਾਰਵਾਈ ਕੀਤੇ ਜਾਣ ਸਬੰਧੀ ਵਿਸ਼ਵਾਸ ਦਿਵਾਇਆ ਗਿਆ ਹੈ ।


Related News