ਦਾਜ ਲੋਭੀਆਂ ਵੱਲੋਂ ਵਿਆਹੁਤਾ ਦੀ ਬੇਰਹਿਮੀ ਨਾਲ ਕੁੱਟ-ਮਾਰ
Saturday, Jun 16, 2018 - 04:45 AM (IST)

ਖੰਨਾ(ਸੁਨੀਲ)-ਦਾਜ ਲੋਭੀਆਂ ਵੱਲੋਂ ਦਾਜ ਦੀ ਮੰਗ ਪੂਰੀ ਨਾ ਕਰਨ 'ਤੇ ਇਕ ਵਿਆਹੁਤਾ ਦੀ ਬੇਰਹਿਮੀ ਨਾਲ ਕੁੱਟ-ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸ਼ਿਕਾਇਤਕਰਤਾ ਨਿਤੀਕਾ ਪਤਨੀ ਦੀਪਕ ਅਰੋੜਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਪਤੀ ਦੀਪਕ ਅਰੋੜਾ ਪੁੱਤਰ ਮਦਨ ਲਾਲ, ਸਹੁਰਾ ਮਦਨ ਲਾਲ, ਸੱਸ ਸੁਨੀਤਾ, ਸ਼ੇਖਰ ਦਾਨੀ, ਸਲੋਨੀ ਅਰੋੜਾ ਪਤਨੀ ਸ਼ੇਖਰ ਦਾਨੀ ਖਿਲਾਫ ਕੇਸ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਸਾਰੇ ਕਥਿਤ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਸਨ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੇ ਪਿਤਾ ਨਗਰ ਕੌਂਸਲ 'ਚ ਕੰਮ ਕਰਦੇ ਸਨ, ਦੀ ਮੌਤ ਉਪਰੰਤ ਉਸਦੀ ਮਾਂ ਆਰਤੀ ਰਾਣੀ ਨੂੰ ਤਰਸ ਦੇ ਆਧਾਰ 'ਤੇ ਨਗਰ ਕੌਂਸਲ ਵਿਚ ਨੌਕਰੀ ਮਿਲੀ ਸੀ। ਉਸਦੇ ਪਰਿਵਾਰ ਨੇ ਆਪਣੀ ਧੀ ਦੀ ਮੰਗਣੀ ਅਤੇ ਵਿਆਹ ਦੇ ਮੌਕੇ ਆਪਣੀ ਹੈਸੀਅਤ ਤੋਂ ਵੱਧ ਕੇ ਦਾਜ ਦਿੱਤਾ ਸੀ। ਉਸਨੇ ਦੱਸਿਆ ਕਿ ਉਸਦੀ ਮੰਗਣੀ 29 ਜਨਵਰੀ 2017 ਨੂੰ ਸਥਾਨਕ ਇਕ ਹੋਟਲ ਵਿੱਚ ਹੋਇਆ ਸੀ, ਜਿਸ 'ਚ ਉਨ੍ਹਾਂ ਲੋਕਾਂ ਨੇ ਲਗਭਗ 80 ਹਜ਼ਾਰ ਰੁਪਏ ਖਰਚ ਕੀਤੇ ਸਨ। ਉਪਰੰਤ 4 ਮਾਰਚ 2017 ਨੂੰ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਵਿਆਹ ਦੇ ਮੌਕੇ 'ਤੇ ਲੜਕੀ ਪੱਖ ਨੇ ਕੁਲ 8 ਲੱਖ ਰੁਪਏ ਖਰਚ ਕੀਤਾ। ਇਸਦੇ ਇਲਾਵਾ ਸਾਰੇ ਰੀਤੀ ਰਿਵਾਜਾਂ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਦਾ ਵਿਆਹ 'ਤੇ 15 ਲੱਖ ਦਾ ਕੁਲ ਖਰਚ ਆਇਆ। ਦੱਸ ਦੇਈਏ ਕਿ ਇੰਨੀ ਵੱਡੀ ਰਕਮ ਦਾ ਲੜਕੀ ਦੀ ਮਾਂ ਨੇ ਕਰਜ਼ੇ 'ਤੇ ਅਤੇ ਰਿਸ਼ਤੇਦਾਰਾਂ ਦੀ ਮਦਦ ਨਾਲ ਇੰਤਜ਼ਾਮ ਕੀਤਾ ਸੀ। ਉਸਨੇ ਨੇ ਦੱਸਿਆ ਕਿ ਸਹੁਰਾ ਪਰਿਵਾਰ ਦੀ ਮੰਗ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਲੋਕਾਂ ਨੇ ਦਾਜ ਵਜੋਂ ਕਾਰ ਵੀ ਦਿੱਤੀ ਸੀ। ਵਿਆਹ ਦਾ ਇਹ ਸਿਲਸਿਲਾ ਤਿੰਨ ਮਹੀਨੇ ਚੱਲਣ ਉਪਰੰਤ ਵਿਗੜ ਗਿਆ ਤੇ ਸਹੁਰਾ ਪਰਿਵਾਰ ਨੇ ਦਾਜ ਘੱਟ ਲਿਆਉਣ ਦੇ ਬਦਲੇ 'ਚ ਪਹਿਲਾਂ ਜਿੱਥੇ ਉਸਨੂੰ ਤਾਅਨੇ ਦੇਣੇ ਸ਼ੁਰੂ ਕੀਤੇ, ਦੇ ਉਪਰੰਤ ਇਹ ਮਾਮਲਾ ਕੁੱਟ-ਮਾਰ 'ਤੇ ਆ ਗਿਆ। ਇਸ ਦੌਰਾਨ ਲੜਕੀ ਗਰਭਵਤੀ ਹੋ ਗਈ ਅਤੇ ਜਿਵੇਂ ਹੀ ਸਹੁਰਾ ਪਰਿਵਾਰ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਗਰਭ 'ਚ ਪਲ ਰਿਹਾ ਬੱਚਾ ਕੁੜੀ ਹੈ ਤਾਂ ਉਸਨੂੰ ਗਰਭਵਸਥਾ 'ਚ ਕੁੱਟਿਆ ਜਾਂਦਾ ਸੀ। 13 ਫਰਵਰੀ 2018 ਨੂੰ ਉਸਨੇ ਇਕ ਲੜਕੀ ਨੂੰ ਜਨਮ ਦਿੱਤਾ। ਹਾਲੇ ਬੱਚੀ ਛੋਟੀ ਹੀ ਸੀ ਕਿ ਉਨ੍ਹਾਂ ਲੋਕਾਂ ਨੇ ਫਿਰ ਤੋਂ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਮਾਰਨ ਦੇ ਉਪਰੰਤ ਕਮਰੇ ਵਿੱਚ ਬੰਦ ਕਰ ਉਸਨੂੰ ਖਾਣ ਲਈ ਰੋਟੀ ਵੀ ਨਹੀਂ ਦਿੱਤੀ ਜਾਂਦੀ ਸੀ। ਵਾਰ-ਵਾਰ ਸਮਝਾਉਣ 'ਤੇ ਵੀ ਉਹ ਇਸ ਗੱਲ ਤੇ ਅੜੇ ਰਹੇ ਕਿ ਜਦੋਂ ਤੱਕ ਨਕਦੀ ਨਾ ਦਿੱਤੀ ਜਾਂ ਤੱਦ ਤੱਕ ਉਸਦੇ ਨਾਲ ਇੰਜ ਹੀ ਕੁੱਟ-ਮਾਰ ਕਰਨਗੇ। ਪੀੜਿਤਾ ਨੂੰ ਇਸ ਗੱਲ ਦੀ ਵੀ ਧਮਕੀ ਦਿੱਤੀ ਜਾਂਦੀ ਸੀ ਕਿ ਇਹ ਗੱਲ ਜੇਕਰ ਪੇਕੇ ਵਾਲਿਆਂ ਨੂੰ ਦੱਸੇਗੀ ਤਾਂ ਇਸਦੇ ਗੰਭੀਰ ਨਤੀਜੇ ਭੁਗਤਣ ਪੈਣਗੇ। ਸਹੁਰਾ-ਘਰ ਪੱਖ ਨੇ ਉਸਤੋਂ ਉਸਦਾ ਮੋਬਾਇਲ ਵੀ ਖੋਹ ਲਿਆ ਤਾਂ ਜੋ ਉਹ ਕਿਸੇ ਗੱਲ ਨੂੰ ਪੇਕੇ ਤੱਕ ਨਾ ਪਹੁੰਚਾ ਸਕੇ। ਬੀਤੀ 31 ਮਈ 2018 ਉਨ੍ਹਾਂ ਦੇ ਜੁਰਮ ਨਾ ਸਹਿੰਦੇ ਹੋਏ ਸ਼ਿਕਾਇਕਕਰਤਾ ਨੇ ਆਪਣੇ ਗੁਆਂਢੀਆਂ ਤੋਂ ਮੋਬਾਈਲ ਦੀ ਮਦਦ ਲੈ ਕੇ ਸਾਰੀ ਘਟਨਾ ਦੀ ਜਾਣਕਾਰੀ ਆਪਣੇ ਪੇਕੇ ਘਰ ਖੰਨਾ 'ਚ ਦਿੱਤੀ, ਜਿਸ 'ਤੇ ਪਰਿਵਾਰ ਵਾਲੇ ਉਸਨੂੰ ਖੰਨਾ ਲੈ ਆਏ ਪਰ ਇਸ ਦੌਰਾਨ ਕਥਿਤ ਦੋਸ਼ੀਆਂ ਨੇ ਉਸਦੀ ਤਿੰਨ ਮਹੀਨੇ ਦੀ ਬੱਚੀ ਨੂੰ ਨਹੀਂ ਦਿੱਤਾ, ਜਦਕਿ ਇਸ ਬੱਚੀ ਨੂੰ ਮਾਂ ਦੇ ਦੁੱਧ ਦੀ ਜ਼ਰੂਰਤ ਹੈ।