ਦਾਜ ਖਾਤਿਰ ਔਰਤ ਨਾਲ ਕੁੱਟ-ਮਾਰ ਕਰਨ ਸਬੰਧੀ ਕੇਸ ਦਰਜ

Wednesday, Mar 21, 2018 - 12:45 AM (IST)

ਦਾਜ ਖਾਤਿਰ ਔਰਤ ਨਾਲ ਕੁੱਟ-ਮਾਰ ਕਰਨ ਸਬੰਧੀ ਕੇਸ ਦਰਜ

ਫਾਜ਼ਿਲਕਾ(ਨਾਗਪਾਲ, ਲੀਲਾਧਰ)—ਥਾਣਾ ਸਦਰ ਦੀ ਪੁਲਸ ਨੇ ਪਿੰਡ ਝੁੱਗੇ ਟੇਕ ਸਿੰਘ (ਜਲਾਲਾਬਾਦ) ਵਿਚ ਦਾਜ ਖਾਤਿਰ ਔਰਤ ਨਾਲ ਕੁੱਟ-ਮਾਰ ਕਰਨ ਸਬੰਧੀ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਦਰਸ਼ਨਾ ਰਾਣੀ ਵਾਸੀ ਪਿੰਡ ਆਸਫਵਾਲਾ (ਫਾਜ਼ਿਲਕਾ) ਨੇ ਦੱਸਿਆ ਕਿ ਉਸ ਦਾ ਪਤੀ ਹਰਦੀਪ ਸਿੰਘ ਅਤੇ ਸੱਸ ਪਿਆਰੋ ਬਾਈ ਅਤੇ ਸਹੁਰਾ ਜਸਵੰਤ ਸਿੰਘ ਸਾਰੇ ਵਾਸੀ ਪਿੰਡ ਝੁੱਗੇ ਟੇਕ ਸਿੰਘ (ਜਲਾਲਾਬਾਦ) ਦਾਜ ਖਾਤਿਰ ਉਸ ਨਾਲ ਕੁੱਟ-ਮਾਰ ਕਰਦੇ ਸਨ। ਪੁਲਸ ਨੇ ਜਾਂਚ-ਪੜਤਾਲ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। 


Related News