ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੇ ਦੋਸ਼ ''ਚ 15 ''ਤੇ ਪਰਚਾ
Saturday, Mar 17, 2018 - 07:26 AM (IST)
ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)-2 ਧਿਰਾਂ ਦੀ ਆਪਸੀ ਲੜਾਈ 'ਚ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ 'ਤੇ 15 ਅਣਪਛਾਤੇ ਵਿਅਕਤੀਆਂ 'ਤੇ ਥਾਣਾ ਸਿਟੀ ਮਾਲੇਰਕੋਟਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਐੱਲ. ਆਈ. ਸੀ. ਦਫ਼ਤਰ ਦੇ ਸਾਹਮਣੇ ਸੱਟਾ ਚੌਕ ਤੋਂ ਦਿੱਲੀ ਗੇਟ ਰੋਡ 'ਤੇ 7/8 ਔਰਤਾਂ ਤੇ 7/8 ਮਰਦ, ਜੋ ਮਾਰੂ ਹਥਿਆਰਾਂ ਅਤੇ ਖਾਲੀ ਬੋਤਲਾਂ ਨਾਲ ਲਲਕਾਰੇ ਮਾਰਦੇ ਹੋਏ ਖਾਲੀ ਬੋਤਲਾਂ ਨੂੰ ਇਕ ਦੂਸਰੇ ਵੱਲ ਮਾਰ ਰਹੇ ਹਨ, ਤੋਂ ਡਰ ਕੇ ਦੁਕਾਨਦਾਰਾਂ ਨੇ ਇਕ ਦਮ ਆਪਣੀਆਂ ਦੁਕਾਨਾਂ ਦੇ ਸ਼ਟਰ ਸੁੱਟ ਦਿੱਤੇ। ਦੋਵਾਂ ਪਾਸਿਓਂ ਆਉਣ-ਜਾਣ ਵਾਲੀ ਟ੍ਰੈਫਿਕ ਜਾਮ ਹੋ ਗਈ। ਲੋਕਾਂ ਨੇ ਇਧਰ-ਓਧਰ ਭੱਜ ਕੇ ਆਪਣੀ ਜਾਨ ਬਚਾਈ। ਪੁਲਸ ਨੇ ਇਨ੍ਹਾਂ 'ਤੇ ਪਰਚਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
