ਮੋਹਾਲੀ 'ਚ ਪੋਲਿੰਗ ਬੂਥਾਂ ਬਾਹਰ ਖੜ੍ਹੇ ਦਿਖੇ ਆਊਟਸਾਈਡਰ, ਵੋਟਰਾਂ 'ਚ ਸਹਿਮ ਦਾ ਮਾਹੌਲ
Tuesday, May 26, 2026 - 10:51 AM (IST)
ਖਰੜ/ਮੋਹਾਲੀ (ਅਮਰਦੀਪ ਸੈਣੀ) : ਮੋਹਾਲੀ 'ਚ ਹੋ ਰਹੀਆਂ ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ-5 ਦੇ ਕੁੱਝ ਬੂਥਾਂ ਅੱਗੇ ਬਾਹਰੀ ਵਿਅਕਤੀਆਂ ਦੇ ਖੜ੍ਹੇ ਹੋਣ ਕਾਰਨ ਵੋਟਰਾਂ 'ਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ। ਸਥਾਨਕ ਲੋਕਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਬੂਥਾਂ ਦੇ ਬਾਹਰ ਆਊਟਸਾਈਡਰ ਮੌਜੂਦ ਰਹੇ, ਜਿਸ ਕਾਰਨ ਵੋਟਰ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਸਨ। ਜਾਣਕਾਰੀ ਅਨੁਸਾਰ ਗਿਆਨ ਜੋਤੀ ਸਕੂਲ ਦੇ ਬਾਹਰ ਸ਼ੁਰੂਆਤੀ ਸਮੇਂ ਦੌਰਾਨ ਪੁਲਸ ਦੇ ਸਖ਼ਤ ਪ੍ਰਬੰਧ ਨਜ਼ਰ ਨਹੀਂ ਆਏ ਅਤੇ ਨਾ ਹੀ ਕੋਈ ਪੁਲਸ ਮੁਲਾਜ਼ਮ ਤਾਇਨਾਤ ਦਿਸਿਆ।
ਇਸ ਦੌਰਾਨ ਬੂਥਾਂ ਦੇ ਬਾਹਰ ਕੁੱਝ ਬਾਹਰੀ ਲੋਕ ਖੜ੍ਹੇ ਨਜ਼ਰ ਆਏ, ਜਿਸ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ। ਮੀਡੀਆ ਵੱਲੋਂ ਜਦੋਂ ਇਸ ਸਬੰਧੀ ਐੱਸ. ਐੱਚ. ਓ. ਫੇਜ਼-1 ਸੁਖਬੀਰ ਸਿੰਘ ਦਾ ਧਿਆਨ ਇਸ ਮਾਮਲੇ ਵੱਲ ਦਿਵਾਇਆ ਗਿਆ ਤਾਂ ਉਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਹਰਕਤ 'ਚ ਆਇਆ ਅਤੇ ਬੂਥਾਂ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ।
ਇਹ ਵੀ ਪੜ੍ਹੋ : ਪੰਜਾਬ ’ਚ ਨਗਰ ਨਿਗਮ ਤੇ ਕੌਂਸਲ ਚੋਣਾਂ ਅੱਜ, 7,555 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ
ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵਿਰੋਧ ਜਤਾਉਂਦਿਆਂ ਚੋਣ ਕਮਿਸ਼ਨ ਅਤੇ ਪ੍ਰਸ਼ਾਸਨ ਤੋਂ ਨਿਰਪੱਖ ਅਤੇ ਡਰ-ਰਹਿਤ ਵੋਟਿੰਗ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉੱਥੇ ਹੀ ਚਰਚਾ ਇਹ ਵੀ ਰਹੀ ਕਿ ਸੱਤਾਧਾਰੀ ਪਾਰਟੀ ਵੱਲੋਂ ਵਾਰਡ ਨੰਬਰ-5 'ਚ ਉਤਾਰੇ ਗਏ ਉਮੀਦਵਾਰ ਪੰਜਾਬ ਪੁਲਸ 'ਚ ਡੀ. ਆਈ. ਜੀ. ਅਹੁਦੇ ’ਤੇ ਤਾਇਨਾਤ ਅਧਿਕਾਰੀ ਦੀ ਪਤਨੀ ਹਨ, ਜਿਸ ਕਾਰਨ ਵਿਰੋਧੀ ਧਿਰਾਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਕੀਤੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
