ਨਾਜਾਇਜ਼ ਸਬੰਧਾਂ ਕਾਰਨ ਪਤਨੀ ਦੀ ਕੁੱਟ-ਮਾਰ ਕਰਨ ਵਾਲੇ ਸਹਾਇਕ ਥਾਣੇਦਾਰ ਪਤੀ ''ਤੇ ਪਰਚਾ

Saturday, Mar 10, 2018 - 07:26 AM (IST)

ਨਾਜਾਇਜ਼ ਸਬੰਧਾਂ ਕਾਰਨ ਪਤਨੀ ਦੀ ਕੁੱਟ-ਮਾਰ ਕਰਨ ਵਾਲੇ ਸਹਾਇਕ ਥਾਣੇਦਾਰ ਪਤੀ ''ਤੇ ਪਰਚਾ

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)—ਗੈਰ ਔਰਤ ਨਾਲ ਨਾਜਾਇਜ਼ ਸਬੰਧਾਂ ਕਾਰਨ ਪਤਨੀ ਦੀ ਕੁੱਟ-ਮਾਰ ਕਰਨ 'ਤੇ ਸਹਾਇਕ ਥਾਣੇਦਾਰ ਵਿਰੁੱਧ ਥਾਣਾ ਛਾਜਲੀ ਵਿਖੇ ਕੇਸ ਦਰਜ ਕੀਤਾ ਗਿਆ ਹੈ।ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਪੀੜਤਾ ਰਵਿੰਦਰ ਕੌਰ ਪੁੱਤਰੀ ਹਮੀਰ ਸਿੰਘ ਪਤਨੀ ਸੁਖਬੀਰ ਸਿੰਘ ਵਾਸੀ ਛਾਜਲੀ ਨੇ ਇਕ ਦਰਖਾਸਤ ਐੈੱਸ. ਐੈੱਸ. ਪੀ. ਸੰਗਰੂਰ ਨੂੰ ਦਿੱਤੀ ਸੀ ਕਿ ਉਸ ਦਾ ਪਤੀ ਸੁਖਬੀਰ ਸਿੰਘ ਸਹਾਇਕ ਥਾਣੇਦਾਰ ਪੁੱਤਰ ਬਘੇਰਾ ਸਿੰਘ ਵਾਸੀ ਮਹਿਲਾ ਉਸ ਨਾਲ ਕੁੱਟ-ਮਾਰ ਇਸ ਲਈ ਕਰਦਾ ਸੀ ਕਿਉਂਕਿ ਉਹ ਆਪਣੇ ਪਤੀ ਦੇ ਗੈਰ ਔਰਤ ਨਾਲ ਨਾਜਾਇਜ਼ ਸਬੰਧਾਂ 'ਤੇ ਇਤਰਾਜ਼ ਕਰਦੀ ਸੀ। ਉਸ ਦੇ ਪਰਿਵਾਰ ਵੱਲੋਂ ਕਈ ਵਾਰ ਪੰਚਾਇਤੀ ਤੌਰ 'ਤੇ ਮੁਲਜ਼ਮ ਨੂੰ ਘਰ ਵਸਾਉਣ ਅਤੇ ਗੁਜ਼ਾਰੇ ਸਬੰਧੀ ਗੱਲਬਾਤ ਕੀਤੀ ਗਈ ਪਰ ਸੁਖਵਿੰਦਰ ਸਿੰਘ ਕਿਸੇ ਗੱਲ 'ਤੇ ਰਾਜ਼ੀ ਨਹੀਂ ਹੋਇਆ। ਪੁਲਸ ਨੇ ਪੀੜਤਾ ਦੀ ਦਰਖਾਸਤ ਦੀ ਪੜਤਾਲ ਕਰਨ ਉਪਰੰਤ ਮੁਲਜ਼ਮ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਪੁੱਤਰ ਬਘੇਰਾ ਸਿੰਘ ਵਾਸੀ ਮਹਿਲਾ ਥਾਣਾ ਛਾਜਲੀ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News