ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ''ਤੇ ਪਰਚਾ ਦਰਜ

Saturday, Aug 01, 2026 - 01:57 PM (IST)

ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ''ਤੇ ਪਰਚਾ ਦਰਜ

ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਅਮੀਰ ਖਾਸ ਪੁਲਸ ਨੇ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਵਿਸ਼ਲੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਦੌਰਾਨ ਅਮੀਰ ਖਾਸ ਨਹਿਰ ਦੀ ਪੱਟੜੀ ਤੋਂ ਪੀਰ ਬਖਸ਼ ਚੌਹਾਨ ਵੱਲ ਜਾ ਰਹੀ ਸੀ। ਇਸ ਦੌਰਾਨ ਸਰਕੰਡਿਆਂ ਵਿੱਚ ਬੈਠਾ ਇੱਕ ਨੌਜਵਾਨ ਪੁਲਸ ਨੂੰ ਦੇਖ ਕੇ ਭੱਜਣ ਲੱਗਿਆ।

ਜਿਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਉਕਤ ਵਿਅਕਤੀ ਬਲਵਿੰਦਰ ਸਿੰਘ ਉਰਫ਼ ਬੱਬੂ ਪੁੱਤਰ ਕੱਕਣ ਸਿੰਘ ਵਾਸੀ ਬੋਦਲ ਪੀਰੇ ਕੇ ਕੋਲੋਂ 1 ਲਾਈਟਰ, ਸਿਲਵਰ ਫੁਆਇਲ ਜਿਸ 'ਤੇ ਹੇਰੋਇਨ ਦੇ ਨਿਸ਼ਾਨ ਸਨ ਅਤੇ 10 ਰੁਪਏ ਦਾ ਨੋਟ ਬਰਾਮਦ ਹੋਇਆ। ਪੁਲਸ ਨੇ ਉਕਤ ਵਿਅਕਤੀ 'ਤੇ ਪਰਚਾ ਦਰਜ ਕਰ ਲਿਆ ਹੈ।


author

Babita

Content Editor

Related News