25 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ 3 ਵਿਅਕਤੀਆਂ ''ਤੇ ਪਰਚਾ ਦਰਜ

Saturday, Aug 01, 2026 - 01:34 PM (IST)

25 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ 3 ਵਿਅਕਤੀਆਂ ''ਤੇ ਪਰਚਾ ਦਰਜ

ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਸਿਟੀ ਜਲਾਲਾਬਾਦ ਪੁਲਸ ਨੇ 25 ਲੱਖ ਰੁਪਏ ਦੀ ਕਥਿਤ ਧੋਖਾਧੜੀ ਕਰਨ ਵਾਲੇ 3 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਸ. ਆਈ. ਸ਼ਮੀਨਾ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਨੂੰ ਮਦਨ ਲਾਲ ਪੁੱਤਰ ਹਰਬੰਸ ਲਾਲ ਵਾਸੀ ਗਾਂਧੀ ਨਗਰ ਜਲਾਲਾਬਾਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਪਿਲ ਕੁਮਾਰ ਉਰਫ਼ ਕਪਿਲ ਦੇਵ, ਸ਼ਾਮ ਲਾਲ ਉਰਫ਼ ਸ਼ਾਮ ਸੁੰਦਰ ਪੁੱਤਰ ਟਹਿਲਾ ਰਾਮ ਵਾਸੀ ਗਲੀ ਪੰਜਾਬ ਨੈਸ਼ਨਲ ਬੈਂਕ ਵਾਲੀ ਜਲਾਲਾਬਾਦ ਅਤੇ ਪ੍ਰੇਮ ਸਿੰਘ ਪੁੱਤਰ ਸੁਰੈਣ ਸਿੰਘ ਵਾਸੀ ਸੰਤੋਖ ਸਿੰਘ ਵਾਲਾ ਨੇ ਉਸ ਨਾਲ ਪਲਾਟ ਅਤੇ ਦੁਕਾਨ ਦਾ 21-03-2020 ਨੂੰ 25 ਲੱਖ ਰੁਪਏ ਵਿੱਚ ਇਕਰਾਰਨਾਮਾ ਕਰਕੇ ਬਿਆਨੇ ਵਜੋਂ 7 ਲੱਖ ਰੁਪਏ 2 ਚੈੱਕਾਂ ਰਾਹੀਂ ਲਏ।

ਰਜਿਸਟਰੀ ਕਰਵਾਉਣ ਲਈ ਨਿਰਧਾਰਤ ਮਿਤੀ ਨੂੰ ਹਾਜ਼ਰ ਨਾ ਹੋਏ ਅਤੇ ਉਕਤ ਜਾਇਦਾਦ ਕਿਸੇ ਹੋਰ ਦੇ ਨਾਮ ਕਰ ਦਿੱਤੀ। ਜਿਨ੍ਹਾਂ 'ਤੇ ਧਾਰਾ 318(4), 61(2) ਬੀ. ਐੱਨ. ਐੱਸ. ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।


author

Babita

Content Editor

Related News