ਕਾਤਿਲਾਨਾ ਹਮਲਾ ਕਰਨ ਦੇ ਮਾਮਲੇ ''ਚ 2 ਨੌਜਵਾਨਾਂ ''ਤੇ ਕੇਸ ਦਰਜ
Friday, Mar 09, 2018 - 01:48 AM (IST)
ਅਬੋਹਰ(ਸੁਨੀਲ)-ਥਾਣਾ ਬਹਾਵਵਾਲਾ ਦੀ ਪੁਲਸ ਨੇ ਬੀਤੇ ਦਿਨ ਪਿੰਡ ਦੁਤਰਾਂਵਾਲੀ ਵਾਸੀ ਇਕ ਵਿਅਕਤੀ 'ਤੇ 2 ਨੌਜਵਾਨਾਂ ਵੱਲੋਂ ਗੋਲੀ ਚਲਾ ਕੇ ਕੀਤੇ ਗਏ ਕਾਤਿਲਾਨਾ ਹਮਲੇ 'ਚ 2 ਨੌਜਵਾਨਾਂ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਉਦੈਪਾਲ ਪੁੱਤਰ ਮਨਫੂਲ ਨੇ ਦੱਸਿਆ ਕਿ ਬੀਤੀ ਸ਼ਾਮ ਜਦ ਉਹ ਪਿੰਡ 'ਚ ਆਪਣੇ ਭਤੀਜੇ ਦੀ ਡੇਅਰੀ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਰਸਤੇ ਵਿਚ ਇਕ ਮੋਟਰਸਾਈਲਕ 'ਤੇ ਸਵਾਰ ਹੋ ਕੇ ਆਏ 2 ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਇਕ ਨੌਜਵਾਨ ਨੇ ਪਿਸਟਲ ਨਾਲ ਉਸ 'ਤੇ ਫਾਇਰ ਕੀਤਾ, ਜਿਹੜਾ ਕਿ ਉਸ ਦੇ ਪੇਟ ਵਿਚ ਲਗਣ ਨਾਲ ਉਹ ਬੁਰੀ ਤਰ੍ਹਾਂ ਫੱਟੜ ਹੋ ਗਿਆ। ਨੇੜੇ-ਤੇੜੇ ਦੇ ਲੋਕਾਂ ਨੇ ਜਲਦ ਉਸ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਾਇਆ। ਪੁਲਸ ਨੇ ਉਦੈਪਾਲ ਦੇ ਬਿਆਨਾਂ 'ਤੇ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
