ਵਿਆਹੁਤਾ ਦੀ ਕੁੱਟ-ਮਾਰ ਕਰਨ ''ਤੇ 6 ਵਿਅਕਤੀਆਂ ਖਿਲਾਫ ਕੇਸ ਦਰਜ
Thursday, Feb 01, 2018 - 07:17 AM (IST)

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)-ਬੁਰੀ ਨੀਅਤ ਨਾਲ ਘਰ 'ਚ ਦਾਖਲ ਹੋ ਕੇ ਇਕ ਵਿਆਹੁਤਾ ਦੀ ਕੁੱਟ-ਮਾਰ ਕਰਨ 'ਤੇ 6 ਵਿਅਕਤੀਆਂ ਖਿਲਾਫ ਥਾਣਾ ਖਨੌਰੀ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਲਖਬੀਰ ਸਿੰਘ ਨੇ ਦੱਸਿਆ ਕਿ ਮੁਦਈ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਦੋਸ਼ੀ ਭੀਮ ਸਿੰਘ ਪੁੱਤਰ ਭਾਗਾ ਰਾਮ, ਰਾਜੇਸ਼ ਕੁਮਾਰ ਪੁੱਤਰ ਭੀਮਾਰਾਮ, ਸਤੀਸ਼ ਕੁਮਾਰ ਪੁੱਤਰ ਅਮਰਨਾਥ, ਰਮੇਸ਼ ਪੁੱਤਰ ਰਤੀਆ ਰਾਮ, ਬਲਿੰਦਰ ਪੁੱਤਰ ਰਤੀਆ ਰਾਮ, ਗੋਬਿੰਦਾ ਪੁੱਤਰ ਭੀਮ ਰਾਮ ਵਾਸੀਆਨ ਕਰੌਂਦਾ ਨੇ 27 ਜਨਵਰੀ ਨੂੰ ਰਾਤ ਕਰੀਬ 8.30 ਵਜੇ ਮੁਦਈ ਦੇ ਘਰ ਬੁਰੀ ਨੀਅਤ ਨਾਲ ਦਾਖਲ ਹੋ ਕੇ ਮੁਦਈ ਦੀ ਕੁੱਟ-ਮਾਰ ਕੀਤੀ। ਪੁਲਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਉਕਤਾਨ ਦੋਸ਼ੀਆਨ ਵਿਰੁੱਧ ਕਈ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।