ਵਿਆਹੁਤਾ ਨੇ ਸਹੁਰਿਆਂ ''ਤੇ ਲਾਇਆ ਜ਼ਹਿਰੀਲਾ ਪਦਾਰਥ ਪਿਲਾਉਣ ਦਾ ਦੋਸ਼

Tuesday, Jan 16, 2018 - 05:54 AM (IST)

ਵਿਆਹੁਤਾ ਨੇ ਸਹੁਰਿਆਂ ''ਤੇ ਲਾਇਆ ਜ਼ਹਿਰੀਲਾ ਪਦਾਰਥ ਪਿਲਾਉਣ ਦਾ ਦੋਸ਼

ਲੁਧਿਆਣਾ(ਰਿਸ਼ੀ)-ਥਾਣਾ ਡਵੀਜ਼ਨ ਨੰ. 2 ਦੇ ਇਲਾਕੇ ਇੰਦਰਾ ਕਾਲੋਨੀ ਵਿਚ ਇਕ ਵਿਆਹੁਤਾ ਨੇ ਸਹੁਰਿਆਂ 'ਤੇ ਜ਼ਬਰਦਸਤੀ ਜ਼ਹਿਰੀਲਾ ਪਦਾਰਥ ਪਿਲਾਉਣ ਦਾ ਦੋਸ਼ ਲਾਇਆ ਹੈ। ਜ਼ਖ਼ਮੀ ਦੀ ਪਛਾਣ ਚਿੰਤੂ ਉਮਰ 26 ਸਾਲ ਵਜੋਂ ਹੋਈ ਹੈ, ਜੋ ਇਸ ਸਮੇਂ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਜਾਣਕਾਰੀ ਦਿੰਦੇ ਹੋਏ ਜ਼ਖਮੀ ਨੇ ਦੱਸਿਆ ਕਿ ਉਸ ਦਾ ਵਿਆਹ 5 ਸਾਲ ਪਹਿਲਾਂ ਹੋਇਆ ਸੀ। ਉਸ ਦਾ 2 ਸਾਲ ਦਾ ਇਕ ਬੇਟਾ ਹੈ। ਵਿਆਹ ਤੋਂ ਬਾਅਦ ਤੋਂ ਹੀ ਉਸ ਨੂੰ ਦਾਜ ਲਈ ਕਈ ਵਾਰ ਤੰਗ-ਪ੍ਰੇਸ਼ਾਨ ਕੀਤਾ ਗਿਆ। ਹਰ ਵਾਰ ਪੇਕੇ ਵਾਲਿਆਂ ਨੇ ਮੰਗਾਂ ਪੂਰੀਆਂ ਕੀਤੀਆਂ। ਜ਼ਖਮੀ ਨੇ ਦੱਸਿਆ ਕਿ ਉਸ ਦੇ ਪਿਤਾ ਰੇਲਵੇ ਮੁਲਾਜ਼ਮ ਹਨ ਅਤੇ ਰੇਲਵੇ ਕਾਲੋਨੀ ਵਿਚ ਹੀ ਉਸ ਦਾ ਪੇਕਾ ਘਰ ਹੈ। ਪੀੜਤ ਦਾ ਦੋਸ਼ ਹੈ ਕਿ ਕੁੱਝ ਦਿਨਾਂ ਤੋਂ ਉਸ ਨੂੰ ਨਵੀਂ ਕਾਰ ਖਰੀਦਣ ਲਈ ਪੇਕੇ ਘਰੋਂ ਪੈਸੇ ਲਿਆਉਣ ਦਾ ਦਬਾਅ ਬਣਾਇਆ ਜਾ ਰਿਹਾ ਸੀ। ਜਦੋਂ ਉੁਸ ਨੇ ਪੈਸੇ ਲਿਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਮਾਰਨ ਦਾ ਯਤਨ ਕੀਤਾ ਗਿਆ। ਜ਼ਖਮੀ ਦਾ ਦੋਸ਼ ਹੈ ਕਿ ਐਤਵਾਰ ਰਾਤ ਉਸ ਨੂੰ ਜ਼ਬਰਦਸਤੀ ਜ਼ਹਿਰੀਲਾ ਪਦਾਰਥ ਪਿਲਾ ਦਿੱਤਾ ਗਿਆ। ਪਿਤਾ ਭਾਰਤ ਕੁਮਾਰ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਹਰ ਰੋਜ਼ ਬੇਟੀ ਨਾਲ ਵੀਡੀਓ ਚੈਟ ਕਰਦੇ ਸਨ। ਅੱਜ ਸਵੇਰ ਜਦੋਂ ਉਸ ਨੇ ਕਈ ਵਾਰ ਫੋਨ ਕਰਨ 'ਤੇ ਫੋਨ ਨਾ ਚੁੱਕਿਆ ਤਾਂ ਉਨ੍ਹਾਂ ਨੇ ਸੱਸ ਨੂੰ ਫੋਨ ਕੀਤਾ, ਜਿਸ ਨੇ ਸਿਹਤ ਖਰਾਬ ਹੋਣ ਦੀ ਗੱਲ ਕਹੀ। ਦਾਲ 'ਚ ਕੁੱਝ ਕਾਲਾ ਲੱਗਣ 'ਤੇ ਉਹ ਤੁਰੰਤ ਉਸ ਨਾਲ ਸਹੁਰੇ ਘਰ ਗਏ, ਜਿਸ ਤੋਂ ਬਾਅਦ ਸੱਚ ਸਾਹਮਣੇ ਆਇਆ। ਸਹੁਰਿਆਂ ਤੋਂ ਪੱਖ ਜਾਣਨ ਦਾ ਯਤਨ ਕੀਤਾ ਗਿਆ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਪੁਲਸ ਮੁਤਾਬਕ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।


Related News