ਅਣਪਛਾਤੇ ਚੋਰ ਮੰਦਰ ''ਚੋਂ ਨਕਦੀ ਲੈ ਕੇ ਫਰਾਰ

12/29/2017 12:19:25 AM

ਫ਼ਿਰੋਜ਼ਪੁਰ(ਕੁਮਾਰ, ਮਲਹੋਤਰਾ)—ਫਿਰੋਜ਼ਪੁਰ ਸ਼ਹਿਰ ਦੇ ਗਾਂਧੀ ਨਗਰ ਵਿਚ ਸਥਿਤ ਮੰਦਰ 'ਚੋਂ ਅਣਪਛਾਤੇ ਚੋਰ ਦਰਾਜ਼ ਦਾ ਤਾਲਾ ਤੋੜ ਕੇ 18300 ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੁਜਾਰੀ ਅਰੁਣ ਕੁਮਾਰ ਪੁੱਤਰ ਜੋਗਿੰਦਰ ਨਾਥ ਨੇ ਕਿਹਾ ਕਿ ਅਣਪਛਾਤੇ ਚੋਰ ਮੰਦਰ ਵਿਚ ਦਾਖਲ ਹੋ ਕੇ ਅੰਦਰ ਬਣੇ ਦਰਾਜ਼ ਦਾ ਤਾਲਾ ਤੋੜ ਕੇ ਉਕਤ ਨਕਦੀ ਚੋਰੀ ਕਰ ਕੇ ਲੈ ਗਏ। 


Related News