ਘਰ 'ਚ ਸੁੱਤਾ ਸੀ ਪਰਿਵਾਰ, ਦੇਰ ਰਾਤ ਚੋਰ ਕਰ ਗਏ ਵੱਡਾ ਕਾਰਾ

Saturday, May 18, 2024 - 04:44 PM (IST)

ਘਰ 'ਚ ਸੁੱਤਾ ਸੀ ਪਰਿਵਾਰ, ਦੇਰ ਰਾਤ ਚੋਰ ਕਰ ਗਏ ਵੱਡਾ ਕਾਰਾ

ਸੁਲਤਾਨਪੁਰ ਲੋਧੀ (ਚੰਦਰ)- ਸੁਲਤਾਨਪੁਰ ਲੋਧੀ ਦੇ ਪਿੰਡ ਨਾਨੋ ਮੱਲੀਆਂ ਦੇ ਵਿੱਚ ਚੋਰਾਂ ਵੱਲੋਂ ਚੋਰੀ ਦੀ ਇਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦਰਅਸਲ ਚੋਰਾਂ ਵੱਲੋਂ ਦੇਰ ਰਾਤ ਕਰੀਬ 12 ਵਜੇ ਘਰ ਦੇ ਬਾਹਰ ਵਾਲੀ ਲੱਕੜ ਦੀ ਗ੍ਰਿੱਲ ਵਾਲੀ ਬਾਰੀ ਨੂੰ ਪੱਟ ਕੇ ਘਰ ਦੇ ਅੰਦਰ ਦਾਖ਼ਲ ਹੋਇਆ ਜਾਂਦਾ ਹੈ ਅਤੇ ਘਰ ਦੇ ਅੰਦਰ ਦੀ ਫੋਲਾ-ਫਰੋਲੀ ਕੀਤੀ ਜਾਂਦੀ ਹੈ। ਜਿਸ ਵਿੱਚ ਚੋਰਾਂ ਵੱਲੋਂ ਕਰੀਬ 15 ਤੋਂ 16 ਤੋਲਾ ਗਹਿਣੇ ਢਾਈ ਲੱਖ ਰੁਪਏ ਨਕਦੀ ਅਤੇ ਕੁਝ ਮਹਿੰਗੀਆਂ ਘੜੀਆਂ ਵੀ ਸ਼ਾਮਲ ਹਨ, ਚੋਰੀ ਕਰ ਲਈਆਂ ਜਾਂਦੀਆਂ ਹਨ। ਜਿਸ ਸਮੇਂ ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਵੇਲੇ ਘਰ ਦੇ ਸਾਰੇ ਪਰਿਵਾਰਕ ਮੈਂਬਰ ਸੁੱਤੇ ਹੋਏ ਸਨ। 

ਇਹ ਵੀ ਪੜ੍ਹੋ-ਪੰਜਾਬ 'ਚ ਮੌਸਮ ਵਿਭਾਗ ਵੱਲੋਂ 'ਲੂ' ਦਾ ਅਲਰਟ ਜਾਰੀ, ਤਾਪਮਾਨ 'ਚ ਹੋਵੇਗਾ ਹੋਰ ਵਾਧਾ, ਜਾਣੋ ਅਗਲੇ ਦਿਨਾਂ ਦੀ ਅਪਡੇਟ

PunjabKesari

ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵਿੱਚ ਵੀ ਸਾਫ਼ ਵਿਖਾਈ ਦੇ ਰਿਹਾ ਹੈ ਕਿ ਚੋਰਾਂ ਵੱਲੋਂ ਘਰ ਦੇ ਬਾਹਰ ਪਹਿਲਾਂ ਚੱਕਰ ਲਗਾਏ ਗਏ ਅਤੇ ਫਿਰ ਵਿਉਂਤਬੰਦੀ ਬਣਾ ਕੇ ਘਰ ਦੇ ਅੰਦਰ ਦਾਖ਼ਲ ਹੋਇਆ ਗਿਆ। ਫਿਲਹਾਲ ਮੌਕੇ 'ਤੇ ਪੁਲਸ ਦੇ ਅਧਿਕਾਰੀ ਵੀ ਪਹੁੰਚੇ ਅਤੇ ਉਨ੍ਹਾਂ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਨੇੜਲੇ ਹੋਰ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰ ਪੁਲਸ ਦੀ ਹਿਰਾਸਤ ਦੇ ਵਿੱਚ ਹੋਣਗੇ। 

ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਹੁਣ ਸ਼ਿਕਾਇਤ ਦਰਜ ਕਰਵਾਉਣ ਲਈ ਥਾਣਿਆਂ 'ਚ ਜਾਣ ਦੀ ਲੋੜ ਨਹੀਂ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News