ਵਿਆਹੁਤਾ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਸਹੁਰੇ ਪਰਿਵਾਰ ''ਤੇ ਪਰਚਾ

Saturday, Oct 21, 2017 - 06:34 AM (IST)

ਵਿਆਹੁਤਾ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਸਹੁਰੇ ਪਰਿਵਾਰ ''ਤੇ ਪਰਚਾ

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)— ਇਕ ਵਿਆਹੁਤਾ ਨੂੰ ਆਤਮਹੱਤਿਆ ਲਈ ਮਜਬੂਰ ਕਰਨ 'ਤੇ ਦੋ ਔਰਤਾਂ ਸਣੇ ਚਾਰ ਵਿਅਕਤੀਆਂ 'ਤੇ ਥਾਣਾ ਛਾਜਲੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਮਹਿਲਾ ਸਹਾਇਕ ਥਾਣੇਦਾਰ ਅਮਰਜੀਤ ਕੌਰ ਨੇ ਦੱਸਿਆ ਕਿ ਰਾਕੇਸ਼ ਕੁਮਾਰ ਪੁੱਤਰ ਸਵ. ਹਰਦੇਵ ਲਾਲ ਵਾਸੀ ਮੁਹੱਲਾ ਤਾਜਪੁਰਾ ਵਾਰਡ ਨੰਬਰ 9 ਰਾਹੋਂ ਜ਼ਿਲਾ ਨਵਾਂਸ਼ਹਿਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸਦੀ ਭੈਣ ਰੰਜਨਾ ਰਾਣੀ ਨੂੰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸਦੀ ਸੱਸ ਪਰਮਜੀਤ ਕੌਰ, ਸਹੁਰਾ ਰਾਮ ਸਰੂਪ, ਨਨਾਣ ਬਿੰਦੂ ਕੌਰ ਅਤੇ ਪਤੀ ਮਨੋਜ ਕੁਮਾਰ ਉਰਫ ਸਨੀ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ ਸਨ। 17 ਅਕਤੂਬਰ ਨੂੰ ਉਹ ਆਪਣੀ ਭੈਣ ਦੇ ਸਹੁਰੇ ਪਿੰਡ ਉਗਰਾਹਾਂ ਉਸ ਦੇ ਸਹੁਰੇ ਪਰਿਵਾਰ ਨੂੰ ਸਮਝਾ ਕੇ ਵਾਪਸ ਆ ਗਿਆ। ਰਾਤ ਨੂੰ ਉਸ ਦੇ ਮਾਸੀ ਦੇ ਲੜਕੇ ਵਿਪਨ ਕੁਮਾਰ ਪੁੱਤਰ ਕਰਮਚੰਦ ਵਾਸੀ ਜਲੰਧਰ ਨੂੰ ਫੋਨ 'ਤੇ ਵੀਡੀਓ ਭੇਜ ਕੇ ਉਸ ਦੀ ਭੈਣ ਨੇ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਕਰ ਕੇ ਅਤੇ ਦੂਜੇ ਵਿਆਹ ਦਾ ਡਰਾਵਾ ਦੇਣ ਕਰ ਕੇ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੀ ਹੈ। 18 ਅਕਤੂਬਰ ਨੂੰ ਸਵੇਰੇ ਕਰੀਬ 5:30 ਵਜੇ ਉਸਦੇ ਜੀਜੇ ਮਨੋਜ ਕੁਮਾਰ ਉਰਫ ਸਨੀ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦੀ ਭੈਣ ਨੇ ਚੁਬਾਰੇ ਵਿਚ ਰੱਸੀ ਨਾਲ ਫਾਹਾ ਲੈ ਲਿਆ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਪਰਮਜੀਤ ਕੌਰ ਪਤਨੀ ਰਾਮ ਸਰੂਪ, ਮਨੋਜ ਕੁਮਾਰ ਉਰਫ ਸਨੀ ਪੁੱਤਰ ਰਾਮ ਸਰੂਪ, ਰਾਮ ਸਰੂਪ ਵਾਸੀ ਉਗਰਾਹਾਂ ਅਤੇ ਬਿੰਦੂ ਕੌਰ ਪਤਨੀ ਗਗਨਦੀਪ ਸ਼ਰਮਾ ਵਾਸੀ ਲਹਿਰਾ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News