ਪਤਨੀ ਨੂੰ ਲੈਣ ਗਏ ਪਤੀ ਦੀ ਕੀਤੀ ਕੁੱਟਮਾਰ

Friday, Sep 01, 2017 - 03:16 AM (IST)

ਪਤਨੀ ਨੂੰ ਲੈਣ ਗਏ ਪਤੀ ਦੀ ਕੀਤੀ ਕੁੱਟਮਾਰ

ਖੰਨਾ(ਸੁਨੀਲ)-ਆਪਣੀ ਪਤਨੀ ਨੂੰ ਉਸਦੇ ਪੇਕੇ ਤੋਂ ਲੈਣ ਗਏ ਇਕ ਵਿਅਕਤੀ ਦੀ ਕੁੱਟਮਾਰ ਕਰਦੇ ਹੋਏ ਜ਼ਖਮੀ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਗੁਰਬਚਨ ਸਿੰਘ (24) ਪੁੱਤਰ ਮਹਿੰਦਰ ਸਿੰਘ ਵਾਸੀ ਹਰਕ੍ਰਿਸ਼ਨ ਨਗਰ ਮਾਲੇਰਕੋਟਲਾ ਰੋਡ ਖੰਨਾ ਨੇ ਦੱਸਿਆ ਕਿ ਉਸਦਾ ਵਿਆਹ ਪਿੰਡ ਕੌੜੀ ਵਿਖੇ ਸੁਰਿੰਦਰ ਸਿੰਘ ਦੀ ਲੜਕੀ ਗੀਤਾ ਦੇ ਨਾਲ ਹੋਇਆ ਹੈ। ਉਸਨੇ ਦੱਸਿਆ ਕਿ ਬੀਤੇ ਦਿਨੀਂ ਉਸਨੇ ਆਪਣੀ ਪਤਨੀ ਨੂੰ ਸਹੁਰੇ ਪਿੰਡ ਕੌੜੀ ਛੱਡ ਕੇ ਖੁਦ ਆਪਣੀ ਭੈਣ ਕੋਲ ਪਟਿਆਲਾ ਚਲਾ ਗਿਆ ਸੀ ਤੇ ਜਦੋਂ ਉਹ ਉਥੋਂ ਵਾਪਸ ਆ ਕੇ ਆਪਣੀ ਪਤਨੀ ਨੂੰ ਵਾਪਸ ਲੈਣ ਲਈ ਗਿਆ ਤਾਂ ਉਸਦੇ ਸਹੁਰਾ ਸੁਰਿੰਦਰ ਸਿੰਘ ਨੇ ਬਿਨਾਂ ਕਿਸੇ ਗੱਲਬਾਤ ਉਸ 'ਤੇ ਕੈਂਚੀ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਸਦੀ ਪਤਨੀ ਨੇ ਉਸਦਾ ਬਚਾਅ ਕਰਦੇ ਹੋਏ ਉਸਨੂੰ ਉਥੋਂ ਹਟਾਇਆ ਤਾਂ ਉਸਦੇ ਸਹੁਰੇ ਨੇ ਉਸ 'ਤੇ ਫਿਰ ਹਮਲਾ ਕਰ ਦਿੱਤਾ। ਇਸ ਦੌਰਾਨ ਉਸਨੇ ਆਪਣੀ ਬਾਂਹ ਅੱਗੇ ਕਰਦੇ ਹੋਏ ਆਪਣਾ ਬਚਾਅ ਕੀਤਾ ਤਾਂ ਕੈਂਚੀ ਉਸਦੀ ਬਾਂਹ 'ਤੇ ਲੱਗੀ ਤੇ ਉਹ ਜ਼ਖਮੀ ਹੋ ਗਿਆ। 108 ਐਂਬੂਲੈਂਸ ਦੀ ਮਦਦ ਦੇ ਨਾਲ ਉਸਨੂੰ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਕੀ ਕਹਿਣਾ ਹੈ ਦੂਜੇ ਪੱਖ ਦਾ?
ਇਸ ਸਬੰਧੀ ਦੂਜੇ ਪੱਖ ਦੇ ਸੁਰਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਦੇ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਸਦਾ ਜਵਾਈ ਕੋਈ ਕੰਮਕਾਰ ਨਹੀਂ ਕਰਦਾ ਅਤੇ ਪਿਛਲੇ ਕਈ ਮਹੀਨਿਆਂ ਤੋਂ ਉਸ ਦੇ ਸਿਰ 'ਤੇ ਹੀ ਰਹਿ ਰਿਹਾ ਹੈ। ਜਦੋਂ ਉਹ ਆਪਣੀ ਪਤਨੀ ਨੂੰ ਲੈਣ ਲਈ ਆਇਆ ਤਾਂ ਉਸਦੀ ਪਤਨੀ ਨੇ ਲੜਕੀ ਨੂੰ ਭੇਜਣ ਤੋਂ ਮਨ੍ਹਾ ਕਰ ਦਿੱਤਾ। ਇਸ ਗੱਲ ਤੋਂ ਨਾਰਾਜ਼ ਹੋ ਕੇ ਗੁਰਬਚਨ ਨੇ ਖੁਦ ਆਪਣੇ 'ਤੇ ਵਾਰ ਕਰਦੇ ਹੋਏ ਖੁਦ ਨੂੰ ਜ਼ਖਮੀ ਕਰ ਲਿਆ ਅਤੇ ਦੋਸ਼ ਸਾਡੇ 'ਤੇ ਲਗਾ ਦਿੱਤਾ। 
 


Related News