ਚੋਰੀ ਹੋਏ ਮੋਟਰਸਾਈਕਲ ਦੀ ਪੁਲਸ ਨੇ ਨਹੀਂ ਕੀਤੀ ਐੱਫ. ਆਈ. ਆਰ. ਦਰਜ

Thursday, Aug 31, 2017 - 04:09 AM (IST)

ਚੋਰੀ ਹੋਏ ਮੋਟਰਸਾਈਕਲ ਦੀ ਪੁਲਸ ਨੇ ਨਹੀਂ ਕੀਤੀ ਐੱਫ. ਆਈ. ਆਰ. ਦਰਜ

ਲੁਧਿਆਣਾ(ਰਿਸ਼ੀ)-ਸ਼ਨੀਵਾਰ ਦੁਪਹਿਰ ਕਾਕੋਵਾਲ ਰੋਡ 'ਤੇ ਇਕ ਫੈਕਟਰੀ ਦੇ ਬਾਹਰੋਂ ਚੋਰੀ ਹੋਏ ਮੋਟਰਸਾਈਕਲ ਦੀ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੇ ਸ਼ਿਕਾਇਤ ਮਿਲਣ ਦੇ ਬਾਅਦ ਵੀ ਐੱਫ. ਆਈ. ਆਰ. ਦਰਜ ਕਰਨਾ ਜ਼ਰੂਰੀ ਨਹੀਂ ਸਮਝਿਆ। 4 ਦਿਨਾਂ ਬਾਅਦ ਮੰਗਲਵਾਰ ਨੂੰ ਮੋਟਰਾਸਾਈਕਲ ਦੇ ਮਾਲਕ ਨੌਜਵਾਨ ਨੇ ਆਪ ਫੁਟੇਜ ਦੇ ਆਧਾਰ 'ਤੇ ਚੋਰ ਨੂੰ ਫੜ ਕੇ ਉਸ ਦੀ ਛਿੱਤਰ-ਪਰੇਡ ਕਰ ਕੇ ਪੁਲਸ ਹਵਾਲੇ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਆਨੰਦਪੁਰੀ ਕਾਲੋਨੀ ਦੇ ਰਹਿਣ ਵਾਲੇ ਵਰਿੰਦਰ ਨੇ ਦੱਸਿਆ ਕਿ ਉਹ ਫੈਕਟਰੀ ਵਿਚ ਕੰਮ ਕਰਦਾ ਹੈ। ਸ਼ਨੀਵਾਰ ਨੂੰ ਫੈਕਟਰੀ ਦੇ ਬਾਹਰੋਂ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ। ਚੋਰੀ ਦੀ ਹਰਕਤ ਕੋਲ ਲੱਗੇ ਕੈਮਰਿਆਂ ਵਿਚ ਕੈਦ ਹੋ ਗਈ ਸੀ। ਉਸ ਨੇ ਫੁਟੇਜ ਆਪਣੇ ਕੋਲ ਰੱਖੀ ਹੋਈ ਸੀ। ਅੱਜ ਦੁਪਹਿਰ ਨੂੰ ਉਹ ਬਹਾਦਰ ਕੇ ਰੋਡ ਤੋਂ ਕਿਸੇ ਕੰਮ ਕਾਰਨ ਜਾ ਰਿਹਾ ਸੀ ਤਾਂ ਉਸ ਦੀ ਨਜ਼ਰ ਅਚਾਨਕ ਉਨ੍ਹਾਂ ਚੋਰਾਂ 'ਤੇ ਪਈ, ਜਿਸ ਤੋਂ ਬਾਅਦ ਉਸ ਨੇ ਭੱਜ ਕੇ ਉਨ੍ਹਾਂ ਨੂੰ ਦਬੋਚ ਲਿਆ ਅਤੇ ਲੋਕਾਂ ਦੇ ਨਾਲ ਮਿਲ ਕੇ ਉਸ ਦੀ ਚੰਗੀ ਭੁਗਤ ਸਵਾਰ ਕੇ ਪੁਲਸ ਕੰਟਰੋਲ ਰੂਮ 'ਤੇ ਫੋਨ ਕੀਤਾ। ਮੌਕੇ 'ਤੇ ਪੁੱਜਾ ਪੀ. ਸੀ. ਆਰ. ਦਸਤਾ ਉਨ੍ਹਾਂ ਨੂੰ ਬਸਤੀ ਜੋਧੇਵਾਲ ਲੈ ਗਿਆ।


Related News