ਮੋਟਰਸਾਈਲ ਚੋਰੀ ਕਰਕੇ ਭੱਜੇ ਚੋਰ ਪਿੱਛਾ ਕਰਕੇ ਦਬੋਚੇ, ਲੋਕਾਂ ਨੇ ਕੁੱਟ-ਕੁੱਟ ਕਰਕੇ ਲਾਲ
Friday, Aug 15, 2025 - 04:11 PM (IST)

ਮੋਗਾ (ਕਸ਼ਿਸ਼ ਸਿੰਗਲਾ) : ਪਿੰਡ ਭਿੰਡਰਾਂ ਵਿਚ ਤਿੰਨ ਨੌਜਵਾਨ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਏ। ਇਸ ਦਾ ਪਤਾ ਜਦੋਂ ਲੋਕਾਂ ਨੇ ਲੱਗਾ ਤਾਂ ਉਨ੍ਹਾਂ ਨੇ ਚੋਰਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਦਾਤਾ ਪਿੰਡ ਵਿਚ ਜਾ ਕੇ ਦਬੋਚ ਲਿਆ। ਜਿਸ ਤੋਂ ਬਾਅਦ ਲੋਕਾਂ ਨੇ ਚੋਰਾਂ ਦੀ ਰੱਜ ਕੇ ਛਿੱਤਰ ਪਰੇਡ ਕੀਤੀ। ਫੜੇ ਜਾਣ ਤੋਂ ਬਾਅਦ ਚੋਰਾਂ ਨੂੰ ਪਿੰਡ ਵਾਲਿਆਂ ਵਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸ ਦੌਰਾਨ ਘਟਨਾ ਸਥਾਨ 'ਤੇ ਮੌਜੂਦ ਨੌਜਵਾਨਾਂ ਵਲੋਂ ਚੋਰਾਂ ਦੀ ਛਿੱਤਰ ਪਰੇਡ ਦੀ ਵੀਡੀਓ ਵੀ ਬਣਾਈ ਗਈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਤਿੰਨੇ ਨੌਜਵਾਨ ਮੋਗਾ ਦੇ ਕਸਬਾ ਬਾਘਾ ਪੁਰਾਣਾ ਦੇ ਰਹਿਣ ਵਾਲੇ ਹਨ ਜਿਹੜੇ ਕਿ ਮੋਟਰਸਾਈਕਲ ਚੋਰੀ ਕਰਕੇ ਬਾਘਾ ਪੁਰਾਣਾ ਨੂੰ ਜਾ ਰਹੇ ਸਨ। ਇਕ ਪਿੰਡ ਵਾਸੀ ਨੇ ਦੱਸਿਆ ਕਿਹਾ ਕਿ ਸਾਡੇ ਕੋਲ ਭਿੰਡਰਾਂ ਤੋਂ ਇਕ ਨੌਜਵਾਨ ਕੰਮ ਕਰਦਾ ਹੈ ਜਿਸ ਦੀ ਬਾਈਕ ਚੋਰੀ ਹੋਈ।
ਉਨ੍ਹਾਂ ਨੇ ਆਪਣੇ ਬੇਟੇ ਨੂੰ ਘਰੋਂ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਦਿੱਤੀ। ਪਿੰਡ ਵਾਸੀਆਂ ਨੇ ਕਿਹਾ ਕਿ ਕੁਝ ਦੋਸ਼ੀ ਫੜ ਲਏ ਗਏ ਅਤੇ ਕੁਝ ਫ਼ਰਾਰ ਹੋ ਗਏ ਹਨ। ਜਿਸ ਮੁੰਡੇ ਨੇ ਚੋਰਂ ਨੂੰ ਫੜਿਆ ਹੈ, ਉਸ ਦੇ ਵੀ ਸਿਰ 'ਤੇ ਮੁਲਜ਼ਾਂ ਨੇ ਕਿਰਪਾਨ ਨਾਲ ਵਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਉਨ੍ਹਾਂ ਦੇ ਪਿੰਡ 'ਚ ਵਾਪਰਨ ਵਾਲੀ ਅਜਿਹੀ ਤੀਜੀ ਘਟਨਾ ਹੈ।