ਸਹਾਇਕ ਥਾਣੇਦਾਰ ''ਤੇ ਹਮਲਾ ਕਰਨ ਦੇ ਦੋਸ਼ ''ਚ ਦੋ ਔਰਤਾਂ ਸਮੇਤ ਚਾਰ ਨਾਮਜ਼ਦ

07/18/2017 3:44:55 AM

ਸੰਗਤ ਮੰਡੀ(ਮਨਜੀਤ)-ਪਿੰਡ ਨਰ ਸਿੰਘ ਕਾਲੋਨੀ ਵਿਖੇ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਵੱਲੋਂ ਇਕ ਮਾਮਲੇ 'ਚ ਤਫਤੀਸ਼ ਕਰਨ ਗਏ 'ਤੇ ਪਰਿਵਾਰ ਦੇ ਚਾਰ ਮੈਂਬਰਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਬੁੱਧ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਗਤ ਦੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਪੁੱਤਰ ਕਰਨੈਲ ਸਿੰੰਘ ਵਾਸੀ ਜੱਸੀ ਪੌਂ ਵਾਲੀ ਬਤੌਰ ਤਫਤੀਸ਼ੀ ਅਧਿਕਾਰੀ ਵਜੋਂ ਇਕ ਸ਼ਿਕਾਇਤ ਜੋ ਗੁਰਮੀਤ ਕੌਰ ਵਿਧਵਾ ਗੁਰਤੇਜ ਸਿੰਘ ਦੇ ਮਾਮਲੇ ਦੀ ਜਾਂਚ ਲਈ ਪੁਲਸ ਪਾਰਟੀ ਸਮੇਤ ਪਿੰਡ ਨਰ ਸਿੰਘ ਕਾਲੋਨੀ ਪਹੁੰਚੇ ਸਨ, ਜਿਥੇ ਵਿਰੋਧੀ ਧਿਰ ਵੱਲੋਂ ਥਾਣੇਦਾਰ 'ਤੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਤੇ ਉਸ ਦੀ ਵਰਦੀ ਪਾੜ ਦਿੱਤੀ। ਵਿਰੋਧੀ ਧਿਰ ਦੇ ਹੇਮ ਰਾਜ ਉਸ ਦੀ ਪਤਨੀ ਪੁਸ਼ਪਾ ਰਾਣੀ, ਉਸ ਦੇ ਲੜਕੇ ਪ੍ਰਵੀਨ ਕੁਮਾਰ ਅਤੇ ਨੂੰਹ ਸੰਤੋਸ਼ ਕੁਮਾਰੀ ਨੇ ਥਾਣੇਦਾਰ 'ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਹਾਲਤ 'ਚ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿਥੋਂ ਮੱਲ੍ਹਮ ਪੱਟੀ ਕਰਵਾਈ ਗਈ। ਪੁਲਸ ਵੱਲੋਂ ਮੁਦੱਈ ਥਾਣੇਦਾਰ ਦੇ ਬਿਆਨਾਂ 'ਤੇ ਉਕਤ ਵਿਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਹਵਾਲਾਤ 'ਚ ਬੰਦ ਕਰ ਦਿੱਤਾ ਗਿਆ।


Related News