ਨਸ਼ੇ ਦੇ ਮੱਕੜਜਾਲ 'ਚ ਫਸਿਆ ਨੌਜਵਾਨ ਵਰਗ, ਬਲਾਚੌਰ 'ਚ ਸ਼ਮਸ਼ਾਨਘਾਟ ਤੇ ਸੁੰਨਸਾਨ ਥਾਵਾਂ ਬਣੀਆਂ ਨਸ਼ੇੜੀਆਂ ਦੇ ਅੱਡੇ
Friday, Aug 25, 2023 - 06:25 PM (IST)
ਬਲਾਚੌਰ/ਪੋਜੇਵਾਲ (ਕਟਾਰੀਆ)- ਨਸ਼ਿਆਂ ਨੇ ਨੌਜਵਾਨ ਵਰਗ ਨੂੰ ਆਪਣੇ ਮੱਕੜਜਾਲ ’ਚ ਬੁਰੀ ਤਰ੍ਹਾਂ ਉਲਝਾ ਦਿੱਤਾ ਹੈ। ਕੈਮੀਕਲ ਨਸ਼ਿਆਂ ਦੇ ਆਦੀ ਆਪਣਾ ਨਸ਼ਾ ਪੂਰਾ ਕਰਨ ਲਈ ਸੁੰਨਸਾਨ ਥਾਵਾਂ ਖ਼ਾਸ ਕਰਕੇ ਸ਼ਮਸ਼ਾਨਘਾਟਾਂ, ਸਾਈਫਨਾਂ ਦੇ ਪੁਲਾਂ ਨੂੰ ਆਪਣਾ ਸੁਰੱਖਿਅਤ ਅੱਡਾ ਬਣਾ ਰਹੇ ਹਨ, ਜਿਸ ਦੀ ਮਿਸਾਲ ਅੱਜ ਸਵੇਰੇ ਰੋਪੜ ਰੋਡ ਸਥਿਤ ਮਿਊਂਸੀਪਲ ਕੌਂਸਲ ਦੇ ਦਫਤਰ ਨੇੜੇ ਅਤੇ ਸੈਣੀ ਇੰਸਟੀਚਿਊਟ ਦੇ ਪਿੱਛੇ ਸਥਿਤ ਸ਼ਮਸ਼ਾਨ ਘਾਟ ਵਿਖੇ ਦੇਖਣ ਨੂੰ ਮਿਲੀ ਜਿੱਥੇ ਨਸ਼ੇ ’ਚ ਧੁੱਤ ਇਕ ਨੌਜਵਾਨ ਬੇਸੁੱਧ ਹੋਈ ਲੰਮਾਂ ਪਿਆ ਸੀ।
ਜਦੋਂ ਪੱਤਰਕਾਰਾਂ ਨੇ ਸ਼ਮਸ਼ਾਨਘਾਟ ਦੇ ਹੋਰ ਪਾਸੇ ਨਜ਼ਰ ਮਾਰੀ ਤਰਾਂ ਜਿੱਥੇ ਲੋਕ ਹੱਥ ਮੂੰਹ ਧੋਂਦੇ ਹਨ, ਉਥੇ ਟੀਕਿਆਂ ਦੀਆਂ ਸਰਿੰਜਾਂ ਪਈਆਂ ਸਨ, ਜਦਕਿ ਕਈ ਤਰ੍ਹਾਂ ਦੇ ਬੇਸੁਧ ਹੋ ਕੇ ਪਏ ਨਸ਼ੇੜੀ ਨੂੰ ਉਠਾਉਣ ਦਾ ਯਤਨ ਕੀਤਾ ਤਾਂ ਉਸ ਨਸ਼ੇੜੀਆਂ ਨੂੰ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ। ਜਦੋਂ ਉਕਤ ਨੌਜਵਾਨ ਬੈਠਿਆ ਤਾਂ ਉਸ ਦੇ ਹੇਠਾਂ ਸਰਿੰਜ ਪਈ ਸੀ, ਰੱਬ ਦਾ ਸ਼ੁੱਕਰ ਕਿ ਇਹ ਸੂਈਂ ਵਾਲੀ ਸਰਿੰਜ ਉਸ ਦੀ ਵੱਖੀ ’ਚ ਨਹੀਂ ਚੁੱਭੀ। ਜਦੋਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕੈਮਰਾ ਬੰਦ ਕਰਨ ਲਈ ਆਖਿਆ। ਉਸ ਨੇ ਕਿਹਾ ਕਿ ਮੈਂ ਕਦੇ ਟੀਕੇ ਨਹੀਂ ਲਾਏ ਪਰ ਸਵੇਰ ਤੋਂ ਸ਼ਰਾਬ ਪੀ ਰਿਹਾ ਹਾਂ।
ਇਹ ਵੀ ਪੜ੍ਹੋ- ਜਲੰਧਰ 'ਚ ਕੰਮ ਤੋਂ ਘਰ ਜਾ ਰਹੀ ਔਰਤ ਨਾਲ ਦੇਰ ਰਾਤ ਵਾਪਰਿਆ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਵੀ ਨਹੀਂ ਸੀ
ਜਦੋਂ ਪੱਤਰਕਾਰਾਂ ਦੀ ਟੀਮ ਉਥੇ ਸੀ ਤਾਂ ਮੋਟਰਸਾਈਕਲਾਂ ’ਤੇ ਨੌਜਵਾਨ ਉਥੇ ਆਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਪੱਤਰਕਾਰਾਂ ਦੇ ਵਾਹਨ ਵੇਖ ਕੇ ਉਨੀ ਪੈਰੀ ਵਾਪਸ ਚਲਦੇ ਬਣੇ। ਆਲੇ-ਦੁਆਲੇ ਦੇ ਮੁਹੱਲਾ ਨਿਵਾਸੀਆਂ ਨੇ ਦਬਵੀਂ ਜੁਬਾਨ ’ਚ ਦੱਸਿਆ ਕਿ ਅਜਿਹੀ ਕਿਸਮ ਦੇ ਨੌਜਵਾਨਾਂ ਦਾ ਇਥੇ ਆਉਣਾ ਜਾਣਾ ਲੱਗਾ ਰਹਿੰਦਾ ਹੈ। ਇਸ ਸੰਬਧੀ ਜਦੋਂ ਡੀ. ਐੱਸ. ਪੀ. ਸ਼ਾਮ ਸੁੰਦਰ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਨਸ਼ੇ ਦੇ ਵਪਾਰੀਆਂ ਨੂੰ ਕਿਸੇ ਵੀ ਹਾਲਤ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਨਸ਼ਿਆਂ ਦੀ ਦਲ ਦਲ ’ਚ ਫਸ ਚੁੱਕੇ ਹਨ। ਉਨ੍ਹਾਂ ਦੇ ਇਲਾਜ ਉਹ ਵਚਨਬੱਧ ਹਨ। ਉਨ੍ਹਾਂ ਦੱਸਿਆ ਕਿ ਸੁੰਨਸਾਨ ਥਾਵਾਂ ਅਤੇ ਸ਼ਮਸ਼ਾਨ ਘਾਟਾਂ ਵਿੱਖੇ, ਪੁਲਾਂ ਦੇ ਸਾਈਫਨਾਂ ਨੇੜੇ ਪੀ. ਸੀ. ਆਰ. ਦੀ ਗਸ਼ਤ ਵਧਾਈ ਜਾਵੇਗੀ।
ਇਹ ਵੀ ਪੜ੍ਹੋ- ਜਲੰਧਰ: ਸੁਸਾਈਡ ਨੋਟ ਲਿਖ ਲਾਪਤਾ ਹੋਇਆ ਵਿਅਕਤੀ, ਜਦ ਪਰਿਵਾਰ ਨੇ ਵੇਖਿਆ ਤਾਂ ਪੜ੍ਹ ਕੇ ਉੱਡੇ ਹੋਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ