ਸ਼ਮਸ਼ਾਨ ਘਾਟ ''ਚ ਕਰ ਰਹੇ ਸੀ ਲਾਵਾਰਸ ਲਾਸ਼ ਦਾ ਸਸਕਾਰ, ਨਿਕਲੀ ਸ਼ਿਵ ਸੈਨਾ ਆਗੂ ਦੀ, ਪੈ ਗਿਆ ਭੜਥੂ

Friday, Dec 12, 2025 - 04:47 PM (IST)

ਸ਼ਮਸ਼ਾਨ ਘਾਟ ''ਚ ਕਰ ਰਹੇ ਸੀ ਲਾਵਾਰਸ ਲਾਸ਼ ਦਾ ਸਸਕਾਰ, ਨਿਕਲੀ ਸ਼ਿਵ ਸੈਨਾ ਆਗੂ ਦੀ, ਪੈ ਗਿਆ ਭੜਥੂ

ਮੁਕਤਸਰ ਸਾਹਿਬ : ਸ਼ਿਵ ਸੈਨਾ ਪੰਜਾਬ ਦੇ ਜ਼ਿਲਾ ਯੂਥ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਪਰਿਵਾਰ ਨੇ ਕੁਝ ਲੋਕਾਂ 'ਤੇ ਨਿੱਜੀ ਦੁਸ਼ਮਣੀ ਕਾਰਨ ਕਤਲ ਦਾ ਦੋਸ਼ ਲਗਾਇਆ ਹੈ। ਜ਼ਿਕਰਯੋਗ ਹੈ ਕਿ 6 ਦਸੰਬਰ ਨੂੰ ਪੁਲਸ ਨੂੰ ਸ਼ਹਿਰ ਦੇ ਬੁੱਢਾ ਗੁੱਜਰ ਰੋਡ 'ਤੇ ਇਕ ਨੌਜਵਾਨ ਦੀ ਲਾਸ਼ ਮਿਲੀ। ਕਈ ਦਿਨਾਂ ਤੱਕ ਲਾਸ਼ ਦੀ ਪਛਾਣ ਨਾ ਹੋਣ ਤੋਂ ਬਾਅਦ ਜਦੋਂ ਬਾਬਾ ਸ਼ਨੀਦੇਵ ਸੁਸਾਇਟੀ ਨੇ ਮ੍ਰਿਤਕ ਦਾ ਅੰਤਿਮ ਸਸਕਾਰ ਕਰਨਾ ਸ਼ੁਰੂ ਕੀਤਾ ਤਾਂ ਪਰਿਵਾਰ ਨੇ ਆਖਰਕਾਰ ਲਾਸ਼ ਨੂੰ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਵਜੋਂ ਪਛਾਣ ਲਿਆ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸ਼ਿਵ ਸੈਨਾ ਵਰਕਰਾਂ ਵਿਚ ਗੁੱਸਾ ਫੈਲ ਗਿਆ। ਸ਼ਿਵ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਰਾਜੇਸ਼ ਗਰਗ ਨੇ ਦੱਸਿਆ ਕਿ 5 ਦਸੰਬਰ ਨੂੰ ਦੁਪਹਿਰ 2 ਵਜੇ ਇਕ ਨੌਜਵਾਨ ਸ਼ਿਵ ਕੁਮਾਰ ਨੂੰ ਉਸਦੇ ਘਰੋਂ ਲੈ ਗਿਆ ਸੀ। ਸ਼ਾਮ 5 ਵਜੇ ਅਚਾਨਕ ਸ਼ਿਵ ਦਾ ਮੋਬਾਈਲ ਬੰਦ ਹੋ ਗਿਆ। ਉਸਦੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲਿਆ। ਉਨ੍ਹਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਵੀ ਦਿੱਤੀ। 

ਉਧਰ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਨੌਜਵਾਨਾਂ ਰਮਨ, ਅੰਕੁਸ਼ ਅਤੇ ਨਿੱਕੂ ਦੇ ਖ਼ਿਲਾਫ਼ ਐੱਫ਼ਆਈਆਰ ਦਰਜ ਕਰ ਲਈ ਹੈ। ਪੁਲਸ ਮੁਤਾਬਕ, ਇਨ੍ਹਾਂ ਤਿੰਨਾਂ 'ਤੇ ਗੈਰ–ਇਰਾਦਤਨ ਕਤਲ (Section 304 IPC) ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸ਼ਿਵਾ ਕੁਮਾਰ ਨੂੰ ਜ਼ਹਿਰੀਲੀ ਚੀਜ਼ ਦਾ ਇੰਜੈਕਸ਼ਨ ਲਾ ਕੇ ਮਾਰਨ ਦਾ ਸ਼ੱਕ ਹੈ, ਜਿਸ ਨੂੰ ਧਿਆਨ ਵਿਚ ਰੱਖਦਿਆਂ ਤਿੰਨਾਂ ਨੂੰ ਨਾਮਜ਼ਦ ਕਰਕੇ ਦੋਸ਼ੀ ਬਣਾਇਆ ਗਿਆ ਹੈ। ਪੁਲਸ ਨੇ ਕਿਹਾ ਕਿ ਮਾਮਲਾ ਪੂਰੀ ਤਰ੍ਹਾਂ ਤਫਤੀਸ਼ ਹੇਠ ਹੈ ਅਤੇ ਹੋਰ ਗ੍ਰਿਫਤਾਰੀਆਂ ਜਾਂ ਖੁਲਾਸੇ ਜਲਦੀ ਸਾਹਮਣੇ ਆ ਸਕਦੇ ਹਨ।


author

Gurminder Singh

Content Editor

Related News