ਇਨੋਵਾ ਨਾਲ ਟਕਰਾਈ ਗਾਂ

Tuesday, Feb 13, 2018 - 03:32 AM (IST)

ਗੁਰਾਇਆ, (ਮੁਨੀਸ਼)- ਲੁਧਿਆਣਾ ਤੋਂ ਹੁਸ਼ਿਆਰਪੁਰ ਜਾ ਰਹੀ ਬਰਾਤ ਦੀ ਇਨੋਵਾ ਕਾਰ ਗੁਰਾਇਆ ਵਿਚ ਹਾਦਸਾਗ੍ਰਸਤ ਹੋ ਗਈ। ਗੱਡੀ ਵਿਚ 7 ਲੋਕ ਸਵਾਰ ਸਨ। ਇਸ ਹਾਦਸੇ ਦਾ ਕਾਰਨ ਇਕ ਗਾਂ ਬਣੀ, ਜੋ ਨੈਸ਼ਨਲ ਹਾਈਵੇ 'ਤੇ ਸੀ, ਜਿਸਦੇ ਕਾਰਨ ਇਨੋਵਾ ਗੱਡੀ ਗਾਂ ਨਾਲ ਟਕਰਾ ਗਈ ਅਤੇ ਗੱਡੀ ਕਈ ਪਲਟੀਆਂ ਖਾ ਕੇ ਉਲਟ ਗਈ। ਲੋਕਾਂ ਨੇ ਗੱਡੀ ਨੂੰ ਸਿੱਧਾ ਕਰਕੇ ਜ਼ਖਮੀਆਂ ਨੂੰ ਗੱਡੀ ਤੋਂ ਕੱਢਿਆ ਜਿਨ੍ਹਾਂ ਨੂੰ ਇਲਾਜ ਲਈ 108 ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ਵਿਚ ਗਾਂ ਦੀ ਮੌਤ ਹੋ ਗਈ ਹੈ।


Related News