ਗਊ ਰਕਸ਼ਾ ਦਲ ਤੇ ਸ਼ਿਵ ਸੈਨਾ ਨੇ 11 ਬਲਦਾਂ ਨੂੰ ਕਰਵਾਇਆ ਆਜ਼ਾਦ, ਤਸਕਰੀ ਕਰਨ ਵਾਲੇ ਗਿਰੋਹ ਦਾ 1 ਮੈਂਬਰ ਕਾਬੂ
Thursday, Apr 08, 2021 - 08:49 PM (IST)
ਭਵਾਨੀਗੜ੍ਹ, (ਕਾਂਸਲ)- ਗਊ ਰਕਸ਼ਾ ਦੱਲ ਪੰਜਾਬ ਅਤੇ ਸਿਵ ਸੈਨ ਬਾਲ ਠਾਕਰੇ ਦੇ ਆਗੂਆਂ ਵੱਲੋਂ ਆਪਣੀ ਜਾਨ ਉਪਰ ਖੇਡ ਕੇ ਬੀਤੀ ਰਾਤ ਨੇੜਲੇ ਪਿੰਡ ਮੁਨਸ਼ੀਵਾਲਾ ਤੋਂ ਗਊਵੰਸ ਨਾਲ ਭਰੇ ਇਕ ਕੈਂਟਰ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਰੀਸ ਸਿੰਗਲਾ ਕਾਰਜਕਾਰੀ ਪ੍ਰਧਾਨ ਪੰਜਾਬ ਸਿਵ ਸੈਨਾ ਬਾਲ ਠਾਕਰੇ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਨੂੰ ਗਊ ਰਕਸ਼ਾ ਦਲ ਦੇ ਉਪ ਪ੍ਰਧਾਨ ਵਿਕਾਸ ਕੰਬੋਜ ਪਟਿਆਲਾ ਅਤੇ ਜੈ ਬਤਰਾ ਨੇ ਸੂਚਨਾਂ ਦਿੱਤੀ ਕਿ ਭਵਾਨੀਗੜ੍ਹ ਨੇੜਲੇ ਪਿੰਡ ਕਾਕੜਾ ਵਿਖੇ ਰਾਜੂ ਪੁੱਤਰ ਨਿਹਾਲ ਸਿੰਘ ਵਾਸੀ ਰਾਜ ਨਗਰ ਟੋਹਾਣਾ ਅਤੇ ਗੋਪਾਲ ਪੁੱਤਰ ਪ੍ਰਕਾਸ਼ ਵਾਸੀ ਚਨਗਰਾ ਰੋਡ ਪਾਤੜਾ ਕਥਿਤ ਤੌਰ ’ਤੇ ਦੋਵੇ ਪਿੰਡਾਂ ’ਚੋਂ ਬਾਲਦ ਇਕੱਠੇ ਕਰਕੇ ਕੱਟਣ ਲਈ ਯੂ.ਪੀ ਭੇਜਣ ਲਈ ਇਕ ਕੈਂਟਰ ’ਚ ਲੱਦ ਕੇ ਲਿਜਾ ਰਿਹੇ ਹਨ। ਤਾਂ ਮੈਂ ਆਪਣੀ ਸਰਕਾਰੀ ਜਿਪਸੀ ਲੈ ਕੇ ਜਦੋਂ ਆਪਣੇ ਗੰਨਮੇਨ ਨਾਲ ਚੰਨੋਂ ਪੁਹਚਿਆ ਤਾਂ ਸਾਨੂੰ ਚੰਨੋਂ ਨੇੜੇ ਉਕਤ ਕੈਂਟਰ ਸਾਨੂੰ ਕਰਾਜ ਕਰਕੇ ਪਟਿਆਲਾ ਵੱਲ ਜਾਂਦਾ ਦਿਖਾਈ ਦਿੱਤਾ। ਅਸੀਂ ਇਸ ਦਾ ਪਿੱਛਾ ਕੀਤਾ ਪਰ ਇਸ ਦੇ ਚਾਲਕ ਨੇ ਸਾਨੂੰ ਸਾਈਡ ਨਹੀਂ ਦਿੱਤੀ ਅਤੇ ਇਹ ਕੈਂਟਰ ਚਾਲਕ ਨੇ ਪਟਿਆਲਾ ਏਰੀਆਂ ਯੂਨੀਵਰਸਿਟੀ ਪਟਿਆਲਾ ਦੇ ਪੁਲ ਤੋਂ ਨੀਚੇ ਤੋਂ ਯੂ-ਟਰਨ ਲੈ ਕੇ ਕੈਂਟਰ ਨੂੰ ਵਾਪਸ ਭਵਾਨੀਗੜ੍ਹ ਵੱਲ ਨੂੰ ਮੋੜ ਲਿਆ ਅਤੇ ਜਦੋਂ ਅਸੀਂ ਇਨ੍ਹਾਂ ਨੂੰ ਰੋਕਣ ਲਈ ਇਸ ਕੈਂਟਰ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਸਾਡੀ ਜੀਪਸੀ ਨੂੰ ਸਾਇਡ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਅਸੀਂ ਇਸ ਨੂੰ ਪਿੰਡ ਮੁਨਸ਼ੀਵਾਲਾ ਵਿਖੇ ਆ ਕੇ ਘੇਰ ਲਿਆ।
ਜਿਥੇ ਕੈਂਟਰ ਦਾ ਚਾਲਕ ਅਲੀਜਾਨ ਪੁੱਤਰ ਮੁਹੰਮਦ ਯਾਸੀਨ ਵਾਸੀ ਖਾਲਾਪੁਰ ਯੂ.ਪੀ ਕੈਂਟਰ ਛੱਡ ਦੇ ਭੱਜ ਗਿਆ ਅਤੇ ਇਸ ਦੇ ਕੰਡਕਟਰ ਮੁਹੰਮਦ ਸੋਨੀ ਪੁੱਤਰ ਮੁਹੰਮਦ ਨਸੀਰ ਵਾਸੀ ਮੁਝੈਰਾ ਯੂ.ਪੀ ਨੂੰ ਅਸੀਂ ਮੌਕੇ ’ਤੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਕੈਂਟਰ ਦੀ ਤਰਪਾਲ ਹਟਾਕੇ ਦੇਖਿਆਂ ਤਾਂ ਇਸ ਕੈਂਟਰ ’ਚ 11 ਬਲਦ (ਗਊਵੰਸ) ਬੂਰੀ ਤਰ੍ਹਾਂ ਲੱਦ ਕੇ ਕੈਦ ਕੀਤੇ ਹੋਏ ਸਨ। ਜਿਨ੍ਹਾਂ ਨੂੰ ਅਸੀਂ ਮੌਕੇ ’ਤੇ ਅਜ਼ਾਦ ਕਰਵਾਇਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੂਰਜ ਛਿਪਣ ਤੋਂ ਸੂਰਜ ਨਿਕਲਣ ਤੱਕ ਗਊਵੰਸ ਦੀ ਢੋਆ-ਢੁਆਈ ਉਪਰ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ ਅਤੇ ਗਊਵੰਸ ਦੀ ਤਸਕਰੀ ਕਰਨ ਵਾਲੇ ਇਸ ਗਿਰੋਹ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਸੰਬੰਧੀ ਪੁਲਸ ਚੈਕ ਪੋਸਟ ਕਾਲਾਝਾੜ ਦੇ ਇੰਚਾਰਜ਼ ਸਬ ਇੰਸਪੈਕਟਰ ਬਲਵਿੰਦਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੁਲਸ ਨੇ ਹਰੀਸ ਸਿੰਗਲਾ ਦੀ ਸ਼ਿਕਾਇਤ ਉਪਰ ਰਾਜੂ ਪੁੱਤਰ ਨਿਹਾਲ ਸਿੰਘ ਵਾਸੀ ਰਾਜ ਨਗਰ ਟੋਹਾਣਾ, ਗੋਪਾਲ ਪੁੱਤਰ ਪ੍ਰਕਾਸ ਵਾਸੀ ਚਨੱਗਰਾ ਰੋਡ ਪਾਤੜਾ, ਅਲੀਜਾਨ ਪੁੱਤਰ ਮੁਹੰਮਦ ਯਾਸੀਨ ਅਤੇ ਮੁਹੰਮਦ ਸੋਨੀ ਪੁੱਤਰ ਮਹੁੰਮਦ ਨਸੀਰ ਦੋਵੇ ਵਾਸੀ ਯੂ.ਪੀ ਵਿਰੁੱਧ ਮਾਮਲਾ ਦਰਜ ਕਰਕੇ ਕੰਡਕਟਰ ਮੁਹੰਮਦ ਸੋਨੀ ਪੁੱਤਰ ਮੁਹੰਮਦ ਨਸੀਰ ਵਾਸੀ ਮੁਝੈਰਾ ਯੂ.ਪੀ ਨੂੰ ਕਾਬੂ ਕਰ ਲਿਆ।