ਚੰਡੀਗੜ੍ਹ ’ਚ 12 ਮਰੀਜ਼ਾਂ ਦੀ ਪੁਸ਼ਟੀ, ਪਾਜ਼ੇਟੀਵਿਟੀ ਦਰ ਹੋਈ 0.90 ਫ਼ੀਸਦੀ

Monday, May 09, 2022 - 02:55 PM (IST)

ਚੰਡੀਗੜ੍ਹ ’ਚ 12 ਮਰੀਜ਼ਾਂ ਦੀ ਪੁਸ਼ਟੀ, ਪਾਜ਼ੇਟੀਵਿਟੀ ਦਰ ਹੋਈ 0.90 ਫ਼ੀਸਦੀ

ਚੰਡੀਗੜ੍ਹ (ਪਾਲ) : ਸ਼ਹਿਰ ਵਿਚ ਇਕ ਵਾਰ ਫਿਰ ਕੋਵਿਡ ਕੇਸ ਵੱਧਦੇ ਜਾ ਰਹੇ ਹਨ। ਐਤਵਾਰ 11 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਸ਼ਨੀਵਾਰ 12 ਮਰੀਜ਼ ਪਾਜ਼ੇਟਿਵ ਆਏ ਸਨ। ਮਰੀਜ਼ਾਂ ਵਿਚ 3 ਪੁਰਸ਼ ਅਤੇ 8 ਔਰਤਾਂ ਹਨ। ਕੋਵਿਡ ਪਾਜ਼ੇਟੀਵਿਟੀ ਦਰ ਐਤਵਾਰ ਵੱਧ ਕੇ 0.90 ਫ਼ੀਸਦੀ ਰਿਕਾਰਡ ਹੋਈ। ਜਦੋਂ ਕਿ ਪਿਛਲੇ ਇਕ ਹਫ਼ਤੇ ਦੀ ਕੋਵਿਡ ਪਾਜ਼ੇਟੀਵਿਟੀ ਦਰ ਵੀ ਵਧ ਕੇ 0.94 ਫ਼ੀਸਦੀ ਹੋ ਗਈ ਹੈ।

24 ਘੰਟਿਆਂ ਵਿਚ ਸਿਹਤ ਵਿਭਾਗ ਨੇ 1218 ਲੋਕਾਂ ਦੀ ਸੈਂਪਲਿੰਗ ਕੀਤੀ। ਇਕ ਹਫ਼ਤੇ ਤੋਂ ਸ਼ਹਿਰ ਵਿਚ ਰੋਜ਼ਾਨਾ ਐਵਰੇਜ 11 ਮਰੀਜ਼ ਆ ਰਹੇ ਹਨ। ਨਵੇਂ ਮਰੀਜ਼ਾਂ ਦੇ ਨਾਲ ਹੀ 9 ਮਰੀਜ਼ ਠੀਕ ਹੋ ਕੇ ਡਿਸਚਾਰਜ ਹੋਏ। ਹੁਣ ਸ਼ਹਿਰ ਵਿਚ ਸਰਗਰਮ ਕੇਸ 78 ਹੋ ਗਏ ਹਨ। ਨਵੇਂ ਮਰੀਜ਼ਾਂ ਦੇ ਨਾਲ ਹੀ ਇਕ ਵੀ ਕੋਵਿਡ ਮਰੀਜ਼ ਦੀ ਮੌਤ ਦੀ ਪੁਸ਼ਟੀ ਨਹੀਂ ਹੋਈ। ਹੁਣ ਤਕ ਸ਼ਹਿਰ ਵਿਚ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ 1165 ਤਕ ਪਹੁੰਚ ਗਈ ਹੈ।


author

Babita

Content Editor

Related News