ਕੋਵਿਡ-19: ਰਾਜਸਥਾਨ ਤੋਂ ਪੈਦਲ ਪਰਤੇ 7 ਮਜ਼ਦੂਰ, ਪੁੱਜੇ ਪੰਜਾਬ ਬਾਰਡਰ

Sunday, Apr 26, 2020 - 11:53 PM (IST)

ਕੋਵਿਡ-19: ਰਾਜਸਥਾਨ ਤੋਂ ਪੈਦਲ ਪਰਤੇ 7 ਮਜ਼ਦੂਰ, ਪੁੱਜੇ ਪੰਜਾਬ ਬਾਰਡਰ

ਜਲਾਲਾਬਾਦ,(ਟੀਨੂੰ, ਸੇਤੀਆ)- ਰਾਜਸਥਾਨ ਦੇ ਜ਼ਿਲਾ ਜੈਸਰਮੇਲ ਦੀ ਸਟਾਰ ਮੰਡੀ 'ਚ ਮਿਹਨਤ ਮਜ਼ਦੂਰੀ ਦੇ ਕੰਮ ਲਈ ਗਏ ਪਿੰਡ ਬੰਦੀ ਵਾਲਾ ਦੇ 7 ਮਜ਼ਦੂਰ ਪੈਦਲ ਚੱਲ ਕੇ ਪੰਜਾਬ ਬਾਰਡਰ ਤੱਕ ਪਹੁੰਚੇ ਜਿੱਥੇ ਪਿੰਡ ਦੇ ਹੀ ਕਿਸੇ ਮੋਹਤਬਰ ਵਿਅਕਤੀ ਨੇ ਇਨ੍ਹਾਂ ਦੀ ਸਹਾਇਤਾ ਕਰਦੇ ਹੋਏ ਇਨ੍ਹਾਂ ਪੰਜਾਬ ਬਾਰਡਰ ਤੋਂ ਲਿਆ ਕੇ ਹਸਪਤਾਲ ਵਿੱਚ ਜਾਂਚ ਲਈ ਲਿਆਂਦਾ ਅਤੇ ਮੁੱਢਲੀ ਜਾਂਚ ਹੋਣ ਤੋਂ ਬਾਅਦ ਇਹ ਘਰ ਜਾ ਸਕਣਗੇ। ਜਾਣਕਾਰੀ ਦਿੰਦੇ ਹੋਏ ਮਜ਼ਦੂਰ ਸਤਪਾਲ ਸਿੰਘ, ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਮੇਹਨਤ ਮਜਦੂਰੀ ਕਰਨ ਲਈ ਰਾਜਸਥਾਨ ਗਏ ਸਨ ਪਰ ਲੋਕ ਡਾਊਨ ਦੇ ਕਾਰਣ ਉਹ ਵਾਪਿਸ ਨਹੀਂ ਆ ਸਕੇ ਪਰ ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਲਈ ਕਾਫੀ ਮੁਸ਼ਕਲ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪਿੰਡ 'ਚ ਕਿਸੇ ਵਿਅਕਤੀ ਨਾਲ ਸੰਪਰਕ ਕੀਤਾ ਅਤੇ ਪਿੰਡ ਵਾਸੀ ਵਲੋਂ ਪੰਚਾਇਤ ਤੇ ਪ੍ਰਸ਼ਾਸਨ ਨੂੰ ਸੂਚਿਤ ਕਰਕੇ ਉਨ੍ਹਾਂ ਦੀ ਸਹਾਇਤਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਬਾਰਡਰ ਤੱਕ ਪੈਦਲ ਚੱਲ ਕੇ ਆਏ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਜਲਾਲਾਬਾਦ ਤੱਕ ਲਿਆਂਦਾ ਗਿਆ। ਉਧਰ ਪਿੰਡ ਬੰਦੀ ਵਾਲਾ ਤੋਂ ਮਜ਼ਦੂਰਾਂ ਨੂੰ ਲਿਆਉਣ ਦਾ ਪ੍ਰਬੰਧ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਕਤ ਮਜਦੂਰਾਂ ਵਲੋਂ ਉਨ੍ਹਾਂ ਨੂੰ ਫੋਨ ਰਾਹੀਂ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਰੋਜ਼ੀ ਰੋਟੀ ਦਾ ਪ੍ਰਬੰਧ ਕਰਨਾ ਔਖਾ ਹੋ ਗਿਆ ਹੈ ਅਤੇ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ। ਉਧਰ ਸਿਵਲ ਹਸਪਤਾਲ 'ਚ ਉਕਤ ਮਜ਼ਦੂਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਢਲੀ ਜਾਂਚ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ।


author

Bharat Thapa

Content Editor

Related News