ਬੱਚਿਆਂ ਅਤੇ ਬਾਲਗਾਂ ਵਿਚ ਕੋਰੋਨਾ ਵਾਇਰਸ ਦਾ ਹੈ ਵਧੇਰੇ ਖਤਰਾ (ਵੀਡੀਓ)
Wednesday, May 13, 2020 - 06:14 PM (IST)
ਜਲੰਧਰ (ਬਿਊਰੋ) - ਦੇਸ਼ ਭਰ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਵਿਗਿਆਨੀ ਇਸ ਵਾਇਰਸ ਨੂੰ ਲੈ ਕੇ ਨਿੱਤ ਨਵੀਆਂ ਖੋਜਾਂ ਕਰ ਰਹੇ ਹਨ। ਕੁਝ ਦੇਰ ਪਹਿਲਾਂ ਹੀ ਹੋਏ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਬੱਚੇ, ਕਿਸ਼ੋਰ ਅਤੇ ਜਵਾਨ ਬਾਲਗ ਪਹਿਲਾਂ ਦੇ ਅਨੁਮਾਨ ਨਾਲੋਂ ਕੋਵਿਡ-19 ਤੋਂ ਗੰਭੀਰ ਪਚੇਦੰਗਿਆਂ ਦੇ ਵਧੇਰੇ ਜੌਖਮ ’ਚ ਹਨ। ਇਸ ਅਧਿਐਨ ’ਚ ਕਿਹਾ ਗਿਆ ਹੈ ਕਿ ਇਹ ਜੌਖਮ ਉਨ੍ਹਾਂ ਲੋਕਾਂ ਦੇ ਲਈ ਬਹੁਤ ਜ਼ਿਆਦਾ ਹੈ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਅਮਰੀਕਾ ਦੀ ਰਟਗਰਜ਼ ਯੂਨੀਵਰਸਿਟੀ ਤੋਂ ਆਉਣ ਵਾਲੇ ਇਸ ਅਧਿਐਨ ਦੇ ਸਹਿ-ਲੇਖਕ ਲਾਰੈਂਸ ਕਲੇਨਮੈਨ ਨੇ ਕਿਹਾ, "ਇਹ ਵਿਚਾਰ ਕਿ ਕੋਵਿਡ-19 ਨੌਜਵਾਨਾਂ ਨੂੰ ਬਖਸ਼ ਰਿਹਾ ਹੈ, ਗ਼ਲਤ ਹੈ।" ਜੇ.ਏ.ਐੱਮ.ਏ. ਪੀਡੀਆਟ੍ਰਿਕਸ ’ਚ ਪ੍ਰਕਾਸ਼ਿਤ ਅਧਿਐਨ ਦੇ ਅਨੁਸਾਰ, ਜਿਨ੍ਹਾਂ ਬੱਚਿਆਂ ਨੂੰ ਮੋਟਾਪੇ ਵਰਗੀਆਂ ਹੋਰ ਬੀਮਾਰੀਆਂ ਹੁੰਦੀਆਂ ਹਨ, ਉਨ੍ਹਾਂ ਦੇ ਬੀਮਾਰ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।
ਦੂਜੇ ਪਾਸੇ ਕਲੇਨਮੈਨ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਜਾਣਕਾਰੀ ਹੋਣਾ ਵੀ ਜ਼ਿਆਦਾ ਜ਼ਰੂਰੀ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਗੰਭੀਰ ਬੀਮਾਰੀ ਨਹੀਂ ਹੁੰਦੀ, ਉਨ੍ਹਾਂ ਦਾ ਵੀ ਜੌਖਮ ਹੁੰਦਾ ਹੈ। ਸੋ ਇਸੇ ਕਰਕੇ ਮਾਪਿਆਂ ਨੂੰ ਇਸ ਵਾਇਰਸ ਨੂੰ ਗੰਭੀਰਤਾਂ ਨਾਲ ਲੈਣ ਦੀ ਜ਼ਰੂਰਤ ਹੈ। ਅਧਿਐਨ ਵਿਚ ਪਾਇਆ ਗਿਆ ਹੈ ਕਿ 80 ਫੀਸਦੀ ਬੱਚੇ ਪਹਿਲਾਂ ਗੰਭੀਰ ਸਥਿਤੀਆਂ ਜਿਵੇਂ ਕਿ ਪ੍ਰਤੀਰੋਧੀ ਪ੍ਰਣਾਲੀ ਦੀ ਕਮਜ਼ੋਰੀ, ਮੋਟਾਪਾ, ਸ਼ੂਗਰ, ਦੌਰੇ ਜਾਂ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ। ਜਦੋਂ ਕਿ ਕੋਵਿਡ -19 ਦੇ ਕਾਰਨ ਆਈ.ਸੀ.ਯੂ. ਵਿਚ ਦਾਖਲ ਬਾਲਗਾਂ ਵਿਚ ਮੌਤ ਦਰ 62 ਫੀਸਦੀ ਸੀ, ਅਧਿਐਨ ਵਿਚ ਪਾਇਆ ਗਿਆ ਕਿ ਪੀ.ਆਈ.ਸੀ.ਯੂ. ਦੇ ਮਰੀਜ਼ਾਂ ਵਿਚ ਇਹ 4.2 ਫੀਸਦੀ ਸੀ। ਇਸ ਮਾਮਲੇ ਦੇ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਜਗਬਾਣੀ ਪੋਡਕਾਸਟ ਦੀ ਸੁਣ ਸਕਦੇ ਹੋ ਇਹ ਰਿਪੋਰਟ...