ਅਹਿਮਦਗੜ੍ਹ ''ਚ ਪ੍ਰੇਮੀ ਜੋੜੇ ਨੇ ਲਿਆ ਫਾਹਾ

07/21/2017 10:39:17 PM

ਅਹਿਮਦਗੜ੍ਹ (ਤਾਇਲ)- ਪਿੰਡ ਕੁੱਪ ਕਲਾਂ 'ਚ ਸ਼ੁੱਕਰਵਾਰ ਨੂੰ ਇਕ ਪ੍ਰੇਮੀ ਜੋੜੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੂੰ ਮ੍ਰਿਤਕ ਦੇ ਭਰਾ ਤੁਫੈਲ ਖਾਨ ਵਾਸੀ ਕੁੱਪ ਕਲਾਂ ਨੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਆ ਕੇ ਪਿੰਡ ਦੇ ਮੋਹਤਬਰਾਂ ਦੀ ਮੌਜੂਦਗੀ ਵਿਚ ਦਰਵਾਜ਼ਾ ਤੋੜਿਆ, ਅੰਦਰ ਲੜਕਾ ਅਤੇ ਲੜਕੀ ਦੀਆਂ ਲਾਸ਼ਾਂ ਪੱਖੇ ਨਾਲ ਇਕੱਠੀਆਂ ਲਟਕ ਰਹੀਆਂ ਸਨ। ਥਾਣਾ ਮੁਖੀ ਪਵਿੱਤਰ ਸਿੰਘ ਅਨੁਸਾਰ ਦੋਵਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਪੱਖੇ ਨਾਲ ਫਾਹਾ ਲੈ ਲਿਆ।
ਮ੍ਰਿਤਕ ਦੇ ਭਰਾ ਤੁਫੈਲ ਖਾਨ ਨੇ ਦੱਸਿਆ ਕਿ ਉਸ ਦਾ ਭਰਾ ਕੱਲ ਇਕ ਲੜਕੀ ਨੂੰ ਆਪਣੇ ਨਾਲ ਘਰ ਲਿਆਇਆ ਸੀ ਤੇ ਅਗਲੇ ਦਿਨ ਤਕ ਉਸ ਦੇ ਕਮਰੇ 'ਚੋਂ ਕੋਈ ਆਵਾਜ਼ ਨਹੀਂ ਆਈ ਤਾਂ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। 
ਥਾਣਾ ਮੁਖੀ ਅਨੁਸਾਰ ਮ੍ਰਿਤਕ ਨਵਾਬ ਪਿੰਡ ਆਂਡਲੂ ਜ਼ਿਲਾ ਲੁਧਿਆਣਾ ਵਿਚ ਆਰ. ਐੱਮ. ਪੀ. ਡਾਕਟਰ ਵਜੋਂ ਕੰਮ ਕਰਦਾ ਸੀ। ਜੋ ਕੁੱਪ ਕਲਾਂ ਪਿੰਡ ਦਾ ਵਾਸੀ ਸੀ, ਜਿਸ ਦਾ ਆਪਣੀ ਪਤਨੀ ਰਸ਼ੀਦਾ ਬੇਟੀ ਹਨੀਫ ਵਾਸੀ ਗੌਂਸਪੁਰ ਦੁੱਲਮਾ ਨਾਲ ਝਗੜਾ ਚੱਲ ਰਿਹਾ ਸੀ। ਪਤਨੀ ਨੇ ਖਰਚੇ ਅਤੇ ਘਰ ਦੇ ਹਿੱਸੇ ਲਈ ਨਵਾਬ ਖਾਨ 'ਤੇ ਕੇਸ ਕੀਤਾ ਹੋਇਆ ਸੀ। ਏ. ਐੱਸ. ਆਈ. ਬਸ਼ੀਰ ਨੇ ਲਾਸ਼ਾਂ ਕਬਜ਼ਾ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਸੂਤਰਾਂ ਅਨੁਸਾਰ ਨਵਾਬ ਪਿਛਲੇ ਕਾਫੀ ਦਿਨਾਂ ਤੋਂ ਦੇਰ ਰਾਤ ਆਪਣੇ ਘਰ ਆਉਂਦਾ ਸੀ ਅਤੇ ਉਸ ਦੇ ਨਾਲ ਲੜਕੀ ਵੀ ਹੁੰਦੀ ਹੈ, ਜੋ ਸਵੇਰ ਹੁੰਦੇ ਹੀ ਚਲੀ ਜਾਂਦੀ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਸ 'ਚੋਂ ਬਰਾਮਦ ਆਧਾਰ ਕਾਰਡ ਅਤੇ ਇਕ ਐਫੀਡੈਵਿਟ ਤੋਂ ਉਸ ਦੀ ਪਛਾਣ ਗਗਨਦੀਪ ਕੌਰ ਵਾਸੀ ਪੱਤੀ ਬੁਰਾ ਦਾਖਾ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕਾ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਹੈ।


Related News